22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਭਾਰਤੀ ਕ੍ਰਿਕਟ ਟੀਮ ਦਾ ਸਟਾਰ ਖਿਡਾਰੀ ਸ਼ੁਭਮਨ ਗਿੱਲ ਪੁੱਜਿਆ ਆਪਣੇ ਜੱਦੀ ਪਿੰਡ <br/>

ਆਪਣੇ ਜੱਦੀ ਪਿੰਡ ਜੈਮਲ ਵਾਲਾ ਦੇ ਖੇਡ ਮੈਦਾਨ 'ਚ ਪ੍ਰੈਕਟਿਸ ਕਰ ਰਹੇ ਬੱਚਿਆਂ ਨੂੰ ਬੱਲੇਬਾਜ਼ੀ ਦੇ ਨੁਕਤੇ ਦੱਸਦੇ ਭਾਰਤੀ ਸਟਾਰ ਖਿਡਾਰੀ ਸ਼ੁਭਮਨ ਗਿੱਲ | ਅਜੀਤ ਤਸਵੀਰ <br/> 01-03-2026
ਜਲਾਲਾਬਾਦ, 28 ਫ਼ਰਵਰੀ (ਕਰਨ ਚੁਚਰਾ)-ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਆਪਣੇ ਰੁਝੇਵਿਆਂ ਤੋਂ ਬਾਅਦ ਆਪਣੇ ਜੱਦੀ ਪਿੰਡ ਜੈਮਲ ਵਾਲਾ ਵਿਖੇ ਪੁੱਜੇ | ਜਿਥੇ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਦੇ ਬੱਚਿਆਂ ਵਲੋਂ ਖੇਡ ਮੈਦਾਨ ਵਿਚ ਪ੍ਰੈਕਟਿਸ ਕਰਨ ਲਈ ਬਣਾਈ ਅਕੈਡਮੀ 'ਚ ਪ੍ਰੈਕਟਿਸ ਕਰਦੇ ਪਿੰਡ ਦੇ ਬੱਚਿਆਂ ਤੇ ਹੋਰਨਾਂ ਪਤਵੰਤਿਆਂ ਨਾਲ ਮੁਲਾਕਾਤ ਕੀਤੀ ਅਤੇ ਗਰਾਊਾਡ 'ਚ ਉਨ੍ਹਾਂ ਨਾਲ ਸਮਾਂ ਬਤੀਤ ਕੀਤਾ | ਪਿੰਡ ਦੇ ਖੇਡ ਮੈਦਾਨ 'ਚ ਪੁੱਜਣ 'ਤੇ ਪਿੰਡ ਦੇ ਪਤਵੰਤਿਆਂ ਵਲੋਂ ਸ਼ੁਭਮਨ ਗਿੱਲ ਤੇ ਉਸ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਦਾ ਸ਼ਾਨਦਾਰ ਸਵਾਗਤ ਕੀਤਾ | ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਬੱਚੇ ਨਾਲ ਜਿਥੇ ਮੁਲਾਕਾਤ ਕੀਤੀ ਉਥੇ ਹੀ ਉਨ੍ਹਾਂ ਨਾਲ ਖੇਡ ਦੇ ਨੁਕਤੇ ਸਾਂਝੇ ਕੀਤੇ | ਇਸ ਮੌਕੇ ਉਨ੍ਹਾਂ ਬੱਚਿਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ | ਉਨ੍ਹਾਂ ਕਿਹਾ ਕਿ ਤੁਹਾਡਾ ਟੀਚਾ ਪਹਿਲਾਂ ਮਿਥਿਆ ਹੋਣਾ ਚਾਹੀਦਾ ਹੈ, ਉਸੇ ਟੀਚੇ ਨੂੰ ਦੇਖ ਕੇ ਹੀ ਤੁਸੀਂ ਅੱਗੇ ਵਧਣਾ ਹੈ ਅਤੇ ਮਿਹਨਤ ਕਰਨੀ ਹੈ | ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਖੇਡ ਨਾਲ ਜੋੜੋ ਜਿਤਨੀ ਛੋਟੀ ਉਮਰ ਵਿਚ ਉਸ ਦਾ ਬੇਸ ਬਣੇਗਾ, ਉਤਨਾ ਹੀ ਚੰਗਾ ਖਿਡਾਰੀ ਪੈਦਾ ਹੋਵੇਗਾ | ਉਨ੍ਹਾਂ ਕਿਹਾ ਕਿ ਜੰਮ ਕੇ ਮਿਹਨਤ ਕਰੋ ਤੇ ਚੰਗੀ ਖ਼ੁਰਾਕ ਖਾਓ | ਗਿੱਲ ਨੇ ਕਿਹਾ ਕਿ ਜੇਕਰ ਤੁਸੀਂ ਘੰਟਿਆਬੱਧੀ ਗਰਾਊਾਡ 'ਚ ਪਸੀਨਾ ਵਹਾਉਂਦੇ ਹੋ ਤਾਂ ਕੋਈ ਵੀ ਖ਼ੁਰਾਕ ਆਸਾਨੀ ਨਾਲ ਤੁਹਾਡੇ ਹਜ਼ਮ ਆ ਜਾਵੇਗੀ | ਉਨ੍ਹਾਂ ਬੱਚਿਆਂ ਨੂੰ ਜੰਕ ਫੂਡ ਤੋਂ ਪ੍ਰਹੇਜ਼ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿੰਡ ਦੇ ਪਤਵੰਤਿਆਂ ਵਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਪਰਿਵਾਰ ਦੀ ਹੀ ਦੇਣ ਹੈ ਜੋ ਇਸ ਅਕੈਡਮੀ 'ਚ ਅੱਜ ਬੱਚੇ ਪ੍ਰੈਕਟਿਸ ਕਰ ਰਹੇ ਹਨ | ਸ਼ੁਭਮਨ ਗਿੱਲ ਤੇ ਉਨ੍ਹਾਂ ਦੇ ਪਿਤਾ ਲਖਵਿੰਦਰ ਸਿੰਘ ਨੇ ਯਕੀਨ ਦਿਵਾਇਆ ਕਿ ਉਹ ਹਰ ਸੰਭਵ ਮਦਦ ਇਨ੍ਹਾਂ ਬੱਚਿਆਂ ਲਈ ਕਰਨਗੇ ਅਤੇ ਸਾਮਾਨ ਵੀ ਮੁਹੱਈਆ ਕਰਵਾਉਣਗੇ |

ਪਿਛਲੀ ਖ਼ਬਰ ਪਸ਼ੂ ਪਾਲਣ ਵਿਭਾਗ ਨੇ ਦੌਲਤਪੁਰਾ 'ਚ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਕੈਂਪ ਲਗਾਇਆ <br/> ਅਗਲੀ ਖ਼ਬਰ ਟਰੱਕ ਯੂਨੀਅਨ ਅਬੋਹਰ ਦੇ ਪ੍ਰਧਾਨ ਮਿੰਕੂ ਕੁੰਡਲ ਦੀ ਗੱਡੀ 'ਤੇ ਹੋਈ ਫਾਇਰਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।