ਫ਼ਾਜ਼ਿਲਕਾ, 28 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਟੱਕਰ ਮਾਰਨ ਵਾਲੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿੰਦਰ ਕੌਰ ਪਤਨੀ ਜੀਤ ਸਿੰਘ ਵਾਸੀ ਝੁੱਗੇ ਗੁਲਾਬ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਤੇ ਉਸ ਦਾ ਲੜਕਾ ਮੁਖ਼ਤਿਆਰ ਸਿੰਘ ਫਾਜਿਲਕਾ-ਫਿਰੋਜਪੁਰ ਰੋਡ 'ਤੇ ਪੈਦਲ ਜਾ ਰਹੇ ਸਨ | ਜਦੋਂ ਉਸ ਦਾ ਲੜਕਾ ਸੜਕ ਪਾਰ ਕਰਨ ਲੱਗਿਆ ਤਾਂ ਫ਼ਿਰੋਜ਼ਪੁਰ ਵਲੋਂ ਆ ਰਹੀ ਇਕ ਬੱਸ ਦੇ ਡਰਾਈਵਰ ਹਾਕਮ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬਹਾਦਰ ਵਾਲਾ ਧਰਮਕੋਟ ਜ਼ਿਲ੍ਹਾ ਮੋਗਾ ਨੇ ਯਕਦਮ ਕੱਟ ਮਾਰਿਆ, ਜਿਸ ਕਾਰਨ ਮੁਖ਼ਤਿਆਰ ਸਿੰਘ ਬੱਸ ਥੱਲੇ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਵਲੋਂ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |