23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਰੋੜਵੰਸ਼ ਸਭਾ ਵੱਲੋਂ 45ਵਾਂ ਮੁਫਤ ਮੈਗਾ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 02-03-2026
ਜਲਾਲਾਬਾਦ, 1 ਮਾਰਚ (ਜਤਿੰਦਰ ਪਾਲ ਸਿੰਘ)-ਅਰੋੜਵੰਸ਼ ਸਭਾ (ਰਜਿ:) ਜਲਾਲਾਬਾਦ ਵਲ਼ੋਂ ਅੱਜ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਮੁਕਤਸਰ ਰੋਡ ਫਲੀਆਂਵਾਲਾ ਵਿਖੇ 45ਵਾਂ ਮੈਗਾ ਅੱਖਾਂ, ਦਿਲ ਸ਼ੂਗਰ, ਚਮੜੀ ਅਤੇ ਛਾਤੀ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ, ਸਮਾਜਸੇਵੀ ਮਦਨ ਲਾਲ ਗੁੰਬਰ ਦੀ ਅਗਵਾਈ ਹੇਠ ਲਗਾਇਆ ਗਿਆ¢ ਅੱਜ ਦੇ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਹਰਜਿੰਦਰ ਸਿੰਘ ਗੁੰਬਰ ਰਿਟਾਇਰਡ ਲੈਫ਼ਟੀਨੈਂਟ ਕਰਨਲ ਸ਼ਾਮਲ ਹੋਏ | ਉੱਥੇ ਹੀ ਵਿਸ਼ੇਸ਼ ਮਹਿਮਾਨ ਵਜੋਂ ਜਤਿੰਦਰ ਪਾਲ ਸਿੰਘ ਮੈਨੇਜਿੰਗ ਡਾਇਰੈਕਟਰ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਲਾਲਾਬਾਦ, ਓਮ ਪ੍ਰਕਾਸ਼ ਕੁੱਕੜ ਕਮਿਸ਼ਨ ਏਜੰਟ ਅਤੇ ਸਮਾਜਸੇਵੀ, ਦੇਵ ਰਾਜ ਸ਼ਰਮਾ ਚੇਅਰਮੈਨ ਮਾਰਕਿਟ ਕਮੇਟੀ , ਦੀਪਕ ਸਹਿਗਲ ਪ੍ਰਧਾਨ ਖੱਤਰੀ ਬਿਰਾਦਰੀ ਵੈੱਲਫੇਅਰ ਸੁਸਾਇਟੀ, ਜਨਕ ਰਾਜ ਗਿਰਧਰ ਉਦਯੋਗਪਤੀ ਅਤੇ ਸਮਾਜਸੇਵੀ, ਜਗਦੀਸ਼ ਅਰੋੜਾ ਸਮਾਜਸੇਵੀ, ਸੁਰਿੰਦਰ ਪਾਲ ਤਨੇਜਾ ਸਮਾਜਸੇਵੀ, ਐੱਸ.ਐੱਸ ਦਾਬੜਾ ਰਿਟਾ. ਐੱਸ.ਡੀ.ਓ ਅਤੇ ਸਮਾਜਸੇਵੀ, ਚਮਨ ਲਾਲ ਗੁੰਬਰ ਰਿਟਾ. ਪਿ੍ੰਸੀਪਲ, ਰਾਕੇਸ਼ ਗੂਗਲਾਨੀ ਸਮਾਜਸੇਵੀ, ਰਤਨ ਲਾਲ ਸ਼ਰਮਾ ਰਿਟਾ. ਪਿ੍ੰਸੀਪਲ, ਅਸ਼ੀਸ਼ ਕੁਮਾਰ ਕੁਮਾਰ ਉਦਯੋਗਪਤੀ ਅਤੇ ਸਮਾਜਸੇਵੀ ਵੀ ਸ਼ਾਮਲ ਹੋਏ¢ ਅੱਜ ਦੇ ਕੈਂਪ ਵਿਚ ਰੋਹਿਤ ਕੁਮਾਰ ਸਟੈਨੋ, ਪਵਨ ਝਾਂਬ ਸਮਾਜਸੇਵੀ, ਵਰਿੰਦਰ ਕੁਮਾਰ ਅਧਿਆਪਕ, ਪਵਨ ਕੁਮਾਰ ਅਧਿਆਪਕ ਨੂੰ ਸਨਮਾਨਿਤ ਵੀ ਕੀਤਾ ਗਿਆ | ਕੈਂਪ ਵਿਚ ਵੱਡੀ ਗਿਣਤੀ ਵਿਚ ਮਰੀਜ਼ ਹਾਜ਼ਰ ਹੋਏ ਜਿਨ੍ਹਾਂ ਨੇ ਆਪਣੀਆਂ ਅੱਖਾਂ, ਦਿਲ, ਸ਼ੂਗਰ, ਚਮੜੀ ਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੂੰ ਦਿਖਾ ਕੇ ਇਲਾਜ ਕਰਵਾਇਆ | ਅਹੁਦੇਦਾਰਾਂ ਨੇ ਦੱਸਿਆ ਕਿ ਅੱਖਾਂ ਦੇ ਮਰੀਜ਼, ਜਿਨ੍ਹਾਂ ਦੇ ਆਪ੍ਰੇਸ਼ਨ ਹੋਣੇ ਹਨ, ਵੀ ਕਰਵਾਏ ਜਾਣਗੇ ¢ ਆਏ ਹੋਏ ਮਹਿਮਾਨਾਂ ਤੇ ਡਾਕਟਰਾਂ ਦੀ ਟੀਮ ਦਾ ਪ੍ਰਧਾਨ ਅਸ਼ਵਨੀ ਕੁਮਾਰ ਮਦਾਨ ਵਲ਼ੋਂ ਧੰਨਵਾਦ ਕੀਤਾ ਗਿਆ¢ ਇਸ ਮੌਕੇ ਸੰਸਥਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ¢
ਪਿਛਲੀ ਖ਼ਬਰ ਲੁਧਿਆਣਾ ਦੇ ਸੋਸ਼ਲ ਮੀਡੀਆ ਕਾਮੇਡੀ ਚਿਹਰਾ ਸੁਰਿੰਦਰ ਸਿੰਘ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਡੀ.ਏ.ਵੀ. ਕਾਲਜ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ ਪ੍ਰਤੀਯੋਗਤਾ- ਜਾਗਰੂਕਤਾ ਰੈਲੀ ਵੀ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।