ਅਬੋਹਰ, 1 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਸੋਸ਼ਲ ਮੀਡੀਆ 'ਤੇ ਚਰਚਿਤ ਕਾਮੇਡੀ ਚਿਹਰਾ ਅਤੇ ਸਮਾਜਿਕ ਮੁੱਦਿਆਂ ਸੰਬੰਧੀ ਵੀਡੀਓ ਬਣਾਉਣ ਵਾਲੇ ਸੁਰਿੰਦਰ ਸਿੰਘ ਨੇ ਅਬੋਹਰ ਆ ਕੇ ਆਪਣੇ ਕਰੀਬੀ ਦੋਸਤਾਂ-ਮਿੱਤਰਾਂ ਨਾਲ ਮੁਲਾਕਾਤ ਕੀਤੀ | ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਵਲੋਂ ਸੁਰਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੰਨਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੁਰਿੰਦਰ ਸਿੰਘ ਜਿੱਥੇ ਹਲਕੀ ਫੁਲਕੀ ਪਰਿਵਾਰਕ ਕਾਮੇਡੀ ਨਾਲ ਲੋਕਾਂ ਵਿਚ ਨਾਮਣਾ ਖੱਟ ਰਿਹਾ ਹੈ ਉੱਥੇ ਹੀ ਸਮਾਜਿਕ ਅਤੇ ਸੰਵੇਦਨਸ਼ੀਲ ਮੁੱਦਿਆਂ ਰਾਹੀਂ ਲੋਕਾਂ ਨੂੰ ਸੋਸ਼ਲ ਮੀਡੀਆ ਮਾਰਫ਼ਤ ਜਾਗਰੂਕ ਵੀ ਕਰਦਾ ਰਹਿੰਦਾ ਹੈ, ਦਾ ਅਬੋਹਰ ਆਉਣ 'ਤੇ ਕਰੀਬੀ ਦੋਸਤਾਂ-ਮਿੱਤਰਾਂ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਚੰਨਪ੍ਰੀਤ ਸਿੰਘ ਖ਼ਾਲਸਾ ਤੋਂ ਇਲਾਵਾ ਜਥੇਦਾਰ ਬਖਸ਼ੀਸ਼ ਸਿੰਘ ਜਾਮਨੀਆ, ਗੁਰਮਿੰਦਰ ਸਿੰਘ ਚਲਾਣਾ, ਅੰਮਿ੍ਤਪਾਲ ਸਿੰਘ, ਬਾਬਾ ਰਜਿੰਦਰ ਸਿੰਘ, ਨੀਟਾ ਵੀਰ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਰਾਕੇਸ਼ ਸਿੰਘ ਆਦਿ ਹਾਜ਼ਰ ਸਨ |