ਅਬੋਹਰ, 1 ਮਾਰਚ(ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਹੋਣ ਜਾ ਰਹੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵਲੋਂ ਜਿੱਥੇ ਵਕੀਲ ਵੋਟਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਉੱਥੇ ਹੀ ਵਕੀਲਾਂ ਦੇ ਚੈਂਬਰਾਂ ਤੱਕ ਡੋਰ ਟੂ ਡੋਰ ਵੋਟ ਪਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ | ਇਸ ਲੜੀ ਤਹਿਤ ਜਲੰਧਰ ਤੋਂ ਐਡਵੋਕੇਟ ਨਿਮਰਤਾ ਗਿੱਲ ਨੇ ਅਬੋਹਰ ਪਹੁੰਚ ਕੇ ਵਕੀਲਾਂ ਨਾਲ ਡੋਰ ਟੂ ਡੋਰ ਰਾਬਤਾ ਕਾਇਮ ਕਰਦੇ ਹੋਏ ਉਨ੍ਹਾਂ ਦੇ ਸੀਰੀਅਲ ਨੰਬਰ 140 'ਤੇ ਪਹਿਲੀ ਪਸੰਦ ਦੇ ਤੌਰ 'ਤੇ ਵੋਟ ਕਰਨ ਦੀ ਅਪੀਲ ਕੀਤੀ | ਇਸ ਉਪਰੰਤ ਅਬੋਹਰ ਦੇ ਬਾਰ ਰੂਮ ਵਿਚ ਰੱਖੇ ਇਕ ਪ੍ਰੋਗਰਾਮ ਦੌਰਾਨ ਬਾਰ ਐਸੋਸੀਏਸ਼ਨ ਅਬੋਹਰ ਦੇ ਸਕੱਤਰ ਅੰਮਿ੍ਤ ਪਾਲ ਸਿੰਘ ਤਿੰਨਾ ਨੇ ਨਿਮਰਤਾ ਗਿੱਲ ਦਾ ਨਿੱਘਾ ਸਵਾਗਤ ਕੀਤਾ | ਆਪਣੇ ਸੰਬੋਧਨ ਦੌਰਾਨ ਨਿਮਰਤਾ ਗਿੱਲ ਨੇ ਦੱਸਿਆ ਕਿ ਬਾਰ ਕੌਂਸਲ ਦੀ 25 ਮੈਂਬਰੀ ਕਮੇਟੀ ਲਈ ਪਹਿਲੀ ਵਾਰ ਮਹਿਲਾ ਉਮੀਦਵਾਰਾਂ ਲਈ 7 ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ | ਜਿਸ ਤਹਿਤ ਮਹਿਲਾ ਉਮੀਦਵਾਰਾਂ ਦੀਆਂ 5 ਸੀਟਾਂ ਲਈ ਵੋਟਿੰਗ 17 ਮਾਰਚ ਅਤੇ 18 ਮਾਰਚ ਨੂੰ ਹੋਵੇਗੀ ਜਦ ਕਿ 2 ਸੀਟਾਂ ਕੋਪਟਿਡ ਰੱਖੀਆਂ ਗਈਆਂ ਹਨ | ਉਨ੍ਹਾਂ ਅਬੋਹਰ ਦੇ ਸਮੂਹ ਵਕੀਲ ਵੋਟਰਾਂ ਨੂੰ ਉਨ੍ਹਾਂ ਦੇ ਸੀਰੀਅਲ ਨੰਬਰ 140 'ਤੇ ਪਹਿਲੀ ਪਸੰਦ ਦੇ ਤੌਰ ਤੇ ਵੋਟ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਕੀਲਾਂ ਦੀਆਂ ਹਰ ਤਰ੍ਹਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰਾ ਕਰਵਾਇਆ ਜਾਵੇਗਾ | ਇਸ ਮੌਕੇ ਐਡਵੋਕੇਟ ਕਿ੍ਸ਼ਨ ਲਾਲ ਬਿਸ਼ਨੋਈ, ਨਵੀਨ ਵਾਟਸ, ਸੁਖਬੀਰ ਕੌਰ, ਸ਼ਰੂਤੀ ਮਹਿਤਾ, ਕਿਰਨ ਸ਼ਰਮਾ, ਸਰੀਤਾ ਮਲੇਠੀਆ, ਰਾਜਾ ਮਿੱਢਾ, ਪ੍ਰਭਜੋਤ ਸਿੰਘ ਕਾਲੜਾ, ਗੌਤਮ ਕਪੂਰ, ਤੇਜਿੰਦਰ ਸਿੰਘ ਖ਼ਾਲਸਾ, ਸੰਦੀਪ ਬਜਾਜ, ਸੁਰਿੰਦਰ ਗੇਧਰ, ਅਨੰਦ ਸਾਈ, ਕੁਲਦੀਪ ਸਿੰਘ ਸਿੱਧੂ, ਭੂਪ ਰਾਮ, ਦੀਪਕ ਖੁਰਾਣਾ ਆਦਿ ਵਕੀਲ ਹਾਜ਼ਰ ਸਨ |