22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਫ਼ਾਜ਼ਿਲਕਾ ਵਾਸੀਆਂ ਨੂੰ ਮਿਲੀ ਵੱਡੀ ਸਹੂਲਤ, ਰੇਲਵੇ ਫਾਟਕ ਦੀ ਸਥਿਤੀ ਦੱਸਣ ਲਈ 'ਫਾਟਕ ਐਪ' ਲਾਂਚ

ਫ਼ਾਜ਼ਿਲਕਾ ਦੇ ਸ੍ਰੀ ਅਗਰਵਾਲ ਆਸ਼ਰਮ ਵਿਖੇ 'ਫਾਟਕ ਐਪ' ਲਾਂਚ ਕਰਦੇ ਹੋਏ ਅਰੋੜਾ ਵਿਕਾਸ ਮੰਚ ਦੇ ਅਹੁਦੇਦਾਰ ਅਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 08-03-2026
ਫ਼ਾਜ਼ਿਲਕਾ, 7 ਮਾਰਚ (ਅਮਰਜੀਤ ਸ਼ਰਮਾ)-ਸ਼ਹਿਰ ਨਿਵਾਸੀਆਂ ਨੂੰ ਰੇਲਵੇ ਫਾਟਕਾਂ 'ਤੇ ਲੱਗਣ ਵਾਲੇ ਜਾਮ ਅਤੇ ਸਮੇਂ ਦੀ ਬਰਬਾਦੀ ਤੋਂ ਨਿਜਾਤ ਦਿਵਾਉਣ ਲਈ ਅਰੋੜਾ ਵਿਕਾਸ ਮੰਚ ਵਲੋਂ ਇੱਕ ਵਿਸ਼ੇਸ਼ ਪਹਿਲ ਕੀਤੀ ਗਈ ਹੈ | ਸ਼ਨੀਵਾਰ ਨੂੰ ਸਥਾਨਕ ਸ੍ਰੀ ਅਗਰਵਾਲ ਆਸ਼ਰਮ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ 'ਫਾਟਕ ਐਪ' ਨੂੰ ਅਧਿਕਾਰਤ ਤੌਰ 'ਤੇ ਲਾਂਚ ਕੀਤਾ ਗਿਆ | ਇਹ ਐਪ ਖ਼ਾਸ ਤੌਰ 'ਤੇ ਸਲੇਮਸ਼ਾਹ ਰੋਡ ਸਥਿਤ ਰੇਲਵੇ ਕਰਾਸਿੰਗ ਲਈ ਐਕਟਿਵ ਕੀਤੀ ਗਈ ਹੈ | ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਅੰਮਿ੍ਤ ਸਚਦੇਵਾ ਅਤੇ ਸੰਸਥਾਪਕ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਇਸ ਐਪ ਰਾਹੀਂ ਵਾਹਨ ਚਾਲਕ ਘਰੋਂ ਨਿਕਲਣ ਤੋਂ ਪਹਿਲਾਂ ਹੀ ਇਹ ਪਤਾ ਲਗਾ ਸਕਣਗੇ ਕਿ ਫਾਟਕ ਖੁੱਲ੍ਹਾ ਹੈ ਜਾਂ ਬੰਦ | ਇਸ ਨਾਲ ਨਾ ਕੇਵਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ, ਸਗੋਂ ਸ਼ਹਿਰ ਵਿਚ ਟਰੈਫ਼ਿਕ ਜਾਮ ਦੀ ਸਮੱਸਿਆ ਵੀ ਘਟੇਗੀ | ਇਹ ਐਪ ਪਲੇਅ ਸਟੋਰ ਅਤੇ ਐਪਲ ਦੇ ਆਈ.ਓ.ਐੱਸ.ਸਿਸਟਮ 'ਤੇ ਮੁਫ਼ਤ ਉਪਲਬਧ ਹੈ | ਐਪ ਦੇ ਡਿਵੈਲਪਰ ਕਰਨ ਲੂਣਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਐਪ ਬਣਾਉਣ ਪਿੱਛੇ ਇੱਕ ਨਿੱਜੀ ਦੁਖਾਂਤ ਹੈ | ਉਨ੍ਹਾਂ ਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਸੀ, ਪਰ ਰਸਤੇ ਵਿਚ ਰੇਲਵੇ ਫਾਟਕ ਬੰਦ ਹੋਣ ਕਾਰਨ ਹਸਪਤਾਲ ਪਹੁੰਚਣ ਵਿਚ ਦੇਰੀ ਹੋ ਗਈ, ਜਿਸ ਕਾਰਨ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ | ਉਨ੍ਹਾਂ ਸੰਕਲਪ ਲਿਆ ਕਿ ਜੋ ਨੁਕਸਾਨ ਉਨ੍ਹਾਂ ਨੂੰ ਝੱਲਣਾ ਪਿਆ, ਉਹ ਕਿਸੇ ਹੋਰ ਨਾਲ ਨਾ ਹੋਵੇ | ਇਸੇ ਮਕਸਦ ਨਾਲ ਉਨ੍ਹਾਂ ਨੇ ਲਵਿਸ਼ ਕੁਮਾਰ ਨਾਲ ਮਿਲ ਕੇ ਇਹ ਐਪ ਤਿਆਰ ਕੀਤੀ ਹੈ | ਡਿਵੈਲਪਰਾਂ ਨੇ ਦੱਸਿਆ ਕਿ ਫ਼ਾਜ਼ਿਲਕਾ ਤੋਂ ਪਹਿਲਾਂ ਇਹ ਐਪ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ ਅਤੇ ਅਬੋਹਰ ਵਿਚ ਸਫਲਤਾਪੂਰਵਕ ਚੱਲ ਰਹੀ ਹੈ | ਹੁਣ ਤੱਕ ਇਹ ਐਪ ਕੁੱਲ ਚਾਰ ਸ਼ਹਿਰਾਂ ਦੇ 8 ਫਾਟਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ | ਲਾਂਚਿੰਗ ਮੌਕੇ ਸ੍ਰੀ ਅਗਰਵਾਲ ਆਸ਼ਰਮ ਦੇ ਪ੍ਰਧਾਨ ਸੁਸ਼ੀਲ ਗੁਪਤਾ, ਐਡਵੋਕੇਟ ਸੰਜੀਵ ਮਾਰਸ਼ਲ, ਸੰਦੀਪ ਮੱਕੜ, ਅਸ਼ਵਨੀ ਅਹੂਜਾ, ਜਲੇਸ਼ ਲੱਕੀ ਠਠਈ, ਲੀਲਾਧਰ ਸ਼ਰਮਾ, ਅਮਰਜੀਤ ਸ਼ਰਮਾ, ਰੁਪੇਸ਼ ਬਾਂਸਲ, ਪ੍ਰਦੀਪ ਰਾਜਪੂਤ, ਸੰਨ੍ਹੀ ਦੂਮੜਾ, ਲਖਵੀਰ ਸਿੰਘ, ਰਵੀ ਕੁਮਾਰ, ਹਿਤੇਸ਼ ਬਾਂਸਲ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਫ਼ਾਜ਼ਿਲਕਾ ਤੋਂ ਰਾਤ 2 ਵਜੇ ਦਿੱਲੀ ਨੂੰ ਚੱਲਦੀ ਰੇਲਗੱਡੀ ਬਣੀ ਲੁਟੇਰਿਆਂ ਦੇ ਲੁੱਟ ਦਾ ਕੇਂਦਰ <br/> ਅਗਲੀ ਖ਼ਬਰ ਪਿੰਡ ਟਿਵਾਣਾ ਕਲਾਂ ਦੀ ਸੁਸਾਇਟੀ ਵਿਚੋਂ 48 ਗੱਟੇ ਡੀ.ਏ.ਪੀ. ਖਾਦ ਤੇ 1 ਪੱਖਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।