22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਫ਼ਾਜ਼ਿਲਕਾ ਤੋਂ ਰਾਤ 2 ਵਜੇ ਦਿੱਲੀ ਨੂੰ ਚੱਲਦੀ ਰੇਲਗੱਡੀ ਬਣੀ ਲੁਟੇਰਿਆਂ ਦੇ ਲੁੱਟ ਦਾ ਕੇਂਦਰ <br/>

ਅਜੀਤ ਡੈਸਕ 08-03-2026
ਫ਼ਾਜ਼ਿਲਕਾ, 7 ਮਾਰਚ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਤੋਂ ਰਾਤ 2 ਵਜੇ ਦੇ ਕਰੀਬ ਦਿੱਲੀ ਨੂੰ ਜਾਂਦੀ ਇੰਟਰਸਿਟੀ ਰੇਲਗੱਡੀ ਅੱਜ ਕੱਲ੍ਹ ਲੁਟੇਰਿਆਂ ਵਲੋਂ ਹੱਥੋਂ ਲੁੱਟ ਦਾ ਕੇਂਦਰ ਬਣੀ ਹੋਈ ਹੈ | ਅੱਧੀ ਰਾਤ ਨੂੰ ਇਹ ਗੱਡੀ ਰਾਤ 2 ਵਜੇ ਫ਼ਾਜ਼ਿਲਕਾ ਤੋਂ ਚੱਲ ਕੇ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਬਠਿੰਡਾ, ਅੰਬਾਲਾ, ਸੋਨੀਪਤ, ਕਰਨਾਲ ਆਦਿ ਸ਼ਹਿਰਾਂ ਵਿਚੋਂ ਲੰਘ ਕੇ ਦੁਪਹਿਰ ਸਮੇਂ ਦਿੱਲੀ ਪੁੱਜਦੀ ਹੈ | ਭਾਵੇਂ ਰੇਲਵੇ ਵਿਭਾਗ ਨੇ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਦੀ ਮੰਗ 'ਤੇ ਕਿ ਫ਼ਾਜ਼ਿਲਕਾ ਤੋਂ ਦਿੱਲੀ ਕੋਈ ਤੇਜ਼ ਰਫ਼ਤਾਰ ਗੱਡੀ ਚਲਾਈ ਜਾਵੇ, ਤਾਂ ਇਸ ਬੇਟਾਈਮੇ ਗੱਡੀ ਚੱਲਣ ਨਾਲ ਆਮ ਲੋਕਾਂ ਨੂੰ ਕੁੱਝ ਵੀ ਲਾਭ ਨਹੀਂ ਮਿਲ ਰਿਹਾ | ਐਮਰਜੈਂਸੀ ਹਲਾਤਾਂ ਵਿਚ ਤਾਂ ਫਸਿਆ ਵਿਅਕਤੀ ਇਸ ਗੱਡੀ 'ਤੇ ਸਫ਼ਰ ਕਰਦਾ ਹੈ | ਬਾਕੀ ਬਠਿੰਡੇ ਤੱਕ ਇਹ ਰੇਲਗੱਡੀ ਬਿਨਾਂ ਮੁਸਾਫ਼ਰਾਂ ਤੋਂ ਧੂੜਾ ਪੁੱਟਦੀ ਜਾਂਦੀ ਹੈ | ਇਸ ਗੱਡੀ ਅੰਦਰ ਲੁਟੇਰੇ ਪਹਿਲਾਂ ਹੀ ਆਪਣੀ ਜਗ੍ਹਾ ਬਣਾ ਲੈਂਦੇ ਹਨ | ਜਦੋਂ ਕੋਈ ਵਿਅਕਤੀ ਜਾ ਪਰਿਵਾਰਿਕ ਮੈਂਬਰ ਉਨ੍ਹਾਂ ਦੇ ਨਜ਼ਰੀ ਪੈਣ ਉਹ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਨੂੰ ਲੁੱਟ ਲੈਂਦੇ ਹਨ | ਰੋਜ਼ਾਨਾ ਇਹ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਮਿਲਦੀਆਂ ਹਨ | ਬੀਤੇ ਦਿਨੀਂ ਇਕ ਪਰਿਵਾਰ ਐਮਰਜੈਂਸੀ ਹਲਾਤਾਂ ਵਿਚ ਇਸ ਗੱਡੀ 'ਚ ਸਵਾਰ ਹੋ ਬੈਠਿਆ | ਸ੍ਰੀ ਮੁਕਤਸਰ ਸਾਹਿਬ ਤੋਂ ਅੱਗੇ ਬਰੀਵਾਲਾ ਸਟੇਸ਼ਨ ਤੋਂ ਲੁਟੇਰੇ ਇਸ ਡੱਬੇ ਵਿਚ ਆ ਗਏ | ਜਿਥੇ ਪਰਿਵਾਰਿਕ ਮੈਂਬਰ ਬੈਠੇ ਸਨ | ਲੁਟੇਰੇ ਕੁੱਟਮਾਰ ਕਰਕੇ ਉਨ੍ਹਾਂ ਤੋਂ ਨਗਦੀ ਅਤੇ ਸੋਨਾ ਲੁੱਟ ਕੇ ਲੈ ਗਏ ਅਤੇ ਅਗਲੇ ਸਟੇਸ਼ਨ 'ਤੇ ਉਤਰ ਗਏ | ਇਨ੍ਹਾਂ ਹਾਲਾਤ ਕਰਕੇ ਗੱਡੀ ਚੱਲਦੀ ਵੀ ਅੱਧੀ ਰਾਤ ਨੂੰ ਹੈ ਅਤੇ ਵਾਪਸ ਵੀ ਰਾਤ 12 ਵਜੇ ਦੇ ਕਰੀਬ ਆਉਂਦੀ ਹੈ | ਸਰਹੱਦੀ ਇਲਾਕੇ ਅੰਦਰ ਲੋਕਾਂ ਕੋਲ ਕੋਈ ਹੋਰ ਸਾਧਨ ਦੂਰ ਦੁਰਾਡੇ ਥਾਵਾਂ 'ਤੇ ਜਾਣ ਲਈ ਨਹੀਂ ਹੈ | ਲੋਕਾਂ ਦੀ ਮੰਗ ਹੈ ਕਿ ਇਸ ਗੱਡੀ ਅੰਦਰ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਜਾਣ, ਲੁਟੇਰਿਆਂ ਨੂੰ ਤੁਰੰਤ ਫੜਿਆ ਜਾਵੇ ਤਾਂ ਜੋ ਖ਼ਾਲੀ ਚੱਲਦੀ ਗੱਡੀ ਅੰਦਰ ਸਵਾਰੀਆਂ ਸੁਰੱਖਿਅਤ ਸਫ਼ਰ ਕਰ ਸਕਣ |

ਪਿਛਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਨੇ ਅਮਰੀਕੀ ਸਾਮਰਾਜਵਾਦ ਦਾ ਫੂਕਿਆ ਪੁਤਲਾ <br/> ਅਗਲੀ ਖ਼ਬਰ ਫ਼ਾਜ਼ਿਲਕਾ ਵਾਸੀਆਂ ਨੂੰ ਮਿਲੀ ਵੱਡੀ ਸਹੂਲਤ, ਰੇਲਵੇ ਫਾਟਕ ਦੀ ਸਥਿਤੀ ਦੱਸਣ ਲਈ 'ਫਾਟਕ ਐਪ' ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।