23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਕਾਲੀ ਦਲ ਨੇ ਗੁਰਤੇਜ ਸਿੰਘ ਘੁੜਿਆਣਾ ਦੀ ਥਾਂ 'ਤੇ ਵਿਨੋਦ ਮੇਘ ਨੂੰ ਹਲਕਾ ਬੱਲੂਆਣਾ ਦਾ ਇੰਚਾਰਜ ਲਗਾਇਆ

ਹਲਕਾ ਬੱਲੂਆਣਾ ਦੇ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਵਿਨੋਦ ਮੇਘ, ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ ਤੇ ਹੋਰ ਲੀਡਰਸ਼ਿਪ ਸਾਂਝੀ ਤਸਵੀਰ 'ਚ | ਅਜੀਤ ਤਸਵੀਰ <br/> 08-03-2026
ਅਬੋਹਰ/ਬੱਲੂਆਣਾ, 7 ਮਾਰਚ (ਸੁਖਜੀਤ ਸਿੰਘ ਬਰਾੜ/ਜਸਮੇਲ ਸਿੰਘ ਢਿੱਲੋਂ)- ਅਕਾਲੀ ਦਲ ਨੇ ਬੱਲੂਆਣਾ ਵਿਧਾਨ ਸਭਾ ਹਲਕੇ ਦੀ ਲੀਡਰਸ਼ਿਪ ਵਿਚ ਵੱਡਾ ਬਦਲਾਅ ਕਰਦਿਆਂ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ ਦੀ ਥਾਂ 'ਤੇ ਨੌਜਵਾਨ ਆਗੂ ਵਿਨੋਦ ਮੇਘ ਨੂੰ ਬੱਲੂਆਣਾ ਹਲਕੇ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ | ਅੱਜ ਪਿੰਡ ਬਾਦਲ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਵਾਸ ਸਥਾਨ 'ਤੇ ਪੁੱਜੀ ਹਲਕਾ ਬੱਲੂਆਣਾ ਦੀ ਸਮੁੱਚੀ ਲੀਡਰਸ਼ਿਪ ਦੇ ਸਾਹਮਣੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਨੌਜਵਾਨ ਆਗੂ ਵਿਨੋਦ ਮੇਘ ਨੂੰ ਹਲਕਾ ਬੱਲੂਆਣਾ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ, ਸਾਬਕਾ ਵਾਈਸ ਚੇਅਰਮੈਨ ਰਾਜਿੰਦਰ ਸਿੰਘ ਬਰਾੜ, ਨੌਜਵਾਨ ਆਗੂ ਬੱਬਲ ਬੂਟਰ, ਸੁਖਰਾਜ ਸਿੰਘ ਸਰਪੰਚ, ਦਵਿੰਦਰ ਸਿੰਘ ਸੋਖ਼ਲ, ਰਣਜੀਤ ਸਿੰਘ, ਅਜੈਬ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਭੋਮਾ, ਬਲਕੌਰ ਸਿੰਘ ਭੰਗਾਲਾ, ਜਸਵਿੰਦਰ ਸਿੰਘ ਜੱਸੀ, ਹੰਸ ਰਾਜ, ਰਾਜਿੰਦਰ ਕੁਮਾਰ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਭੰਗਾਲਾ, ਸੂਬੇਦਾਰ ਗੁਰਦਿੱਤ ਸਿੰਘ, ਜਸਵੀਰ ਸਿੰਘ ਭਾਗੂ, ਨਛੱਤਰ ਸਿੰਘ ਭਾਗੂ, ਵਿਸ਼ਨੂੰ ਰਾਮ ਸਰਪੰਚ, ਮਹਿੰਦਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਨੰਬਰਦਾਰ, ਰਾਜੇਸ਼ ਕੁਮਾਰ ਸਰਪੰਚ, ਜਸਕਰਨ ਨੰਬਰਦਾਰ, ਬੂਟਾ ਸਿੰਘ, ਜਗਸੀਰ ਸਿੰਘ ਭਾਗੂ, ਹਰਮਲਜੀਤ ਸਿੰਘ, ਸੁਖਬੀਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਛਿੰਦਾ, ਪਰਵਿੰਦਰ ਸਿੰਘ, ਮਲਕੀਤ ਸਿੰਘ, ਸਲਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਮੀਤ ਸਿੰਘ, ਰਾਜਾ ਸਿੰਘ, ਗਗਨਦੀਪ ਸਿੰਘ, ਵਿਕਰਮਜੀਤ ਸਿੰਘ, ਸੂਬਾ ਸਿੰਘ, ਗੁਰਨੈਬ ਸਿੰਘ ਆਦਿ ਆਗੂ ਹਾਜ਼ਰ ਸਨ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵ ਨਿਯੁਕਤ ਹਲਕਾ ਇੰਚਾਰਜ ਵਿਨੋਦ ਮੇਘ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਸਮੁੱਚੀ ਹਲਕਾ ਲੀਡਰਸ਼ਿਪ ਨੂੰ ਨਾਲ ਲੈ ਕੇ ਹਲਕਾ ਬੱਲੂਆਣਾ 'ਚ ਅਕਾਲੀ ਦਲ ਨੂੰ ਹੋਰ ਨਿਯੁਕਤ ਕਰੋ | ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਜੋ ਕਿ 1997, 2007, 2012 ਵਿਚ ਹਲਕਾ ਬੱਲੂਆਣਾ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਹਨ | ਇਸ ਵਾਰ ਵੀ ਉਹ 2027 ਵਿਚ ਅਕਾਲੀ ਦਲ ਦੀ ਟਿਕਟ ਦੇ ਚਾਹਵਾਨ ਹਨ ਪਰ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੀ ਥਾਂ 'ਤੇ ਨੌਜਵਾਨ ਆਗੂ ਵਿਨੋਦ ਮੇਘ ਨੂੰ ਅੱਜ ਨਵਾਂ ਹਕਲਾ ਇੰਚਾਰਜ ਲਗਾ ਕੇ ਨਵੀਂ ਸਿਆਸੀ ਹਲਚਲ ਪੈਦਾ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਰਸਨੀਤ ਕੌਰ ਯੂ.ਪੀ.ਐਸ.ਸੀ. ਦੀ ਪ੍ਰੀਖਿਆ 'ਚੋਂ 51ਵੇਂ ਸਥਾਨ 'ਤੇ ਰਹੀ <br/> ਅਗਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਨੇ ਅਮਰੀਕੀ ਸਾਮਰਾਜਵਾਦ ਦਾ ਫੂਕਿਆ ਪੁਤਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।