23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਰਸਨੀਤ ਕੌਰ ਯੂ.ਪੀ.ਐਸ.ਸੀ. ਦੀ ਪ੍ਰੀਖਿਆ 'ਚੋਂ 51ਵੇਂ ਸਥਾਨ 'ਤੇ ਰਹੀ <br/>

ਅਜੀਤ ਡੈਸਕ 08-03-2026

ਰਾਜਪੁਰਾ, 7 ਮਾਰਚ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਮਦਨਪੁਰ ਚਲਹੇੜੀ ਦੀ ਧੀ ਰਸਨੀਤ ਕੌਰ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਵਿਚ 51ਵਾਂ ਰੈਂਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ | ਲਾਇਨਮੈਨ ਦੀ ਧੀ ਨੇ ਘਰ ਦੀ ਤੁੰਗੀ ਤੁਰਸ਼ੀ ਦੇ ਬਾਵਜੂਦ ਸਖਤ ਮਿਹਨਤ ਕਰਕੇ ਇਹ ਸਥਾਨ ਪ੍ਰਾਪਤ ਕੀਤਾ ਹੈ | ਇਸ ਸੰਬੰਧੀ ਰਸਨੀਤ ਕੌਰ ਨੇ ਦੱਸਿਆ ਕਿ ਦਸਵੀਂ ਵਿਚ ਉਸ ਨੇ ਤਹਿਸੀਲ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਤੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਐਮ.ਐਸ.ਸੀ. ਕੀਤੀ | ਉਸ ਨੇ ਪਹਿਲੀ ਵਾਰ ਹੀ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਦਿੱਤੀ ਅਤੇ ਉਸ ਵਿਚੋਂ 51ਵਾਂ ਰੈਂਕ ਹਾਸਲ ਕੀਤਾ | ਰਸਨੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਜਸਵਿੰਦਰ ਪੀ.ਐਸ.ਪੀ.ਸੀ.ਐਲ. ਵਿਚ ਲਾਇਨਮੈਨ ਹਨ ਤੇ ਮਾਤਾ ਸਵਰਨ ਕੌਰ ਘਰੇਲੂ ਔਰਤ ਹਨ | ਰਸਨੀਤ ਕੌਰ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸ ਦੇ ਮਨ ਵਿਚ ਆਈ.ਏ.ਐਸ. ਬਣਨ ਦਾ ਚਾਹ ਸੀ | ਇਸ ਲਈ ਹੀ ਅੱਜ ਉਸ ਦੀ ਮਿਹਨਤ ਨੂੰ ਬੂਰ ਪਿਆ ਹੈ |

ਪਿਛਲੀ ਖ਼ਬਰ ਮਹਿਲਾਵਾਂ ਦੇ 48 ਹਜ਼ਾਰ ਰੁਪਏ ਦਾ ਹਿਸਾਬ ਦੇਵੇ ਸਰਕਾਰ-ਜਾਖੜ <br/> ਅਗਲੀ ਖ਼ਬਰ ਅਕਾਲੀ ਦਲ ਨੇ ਗੁਰਤੇਜ ਸਿੰਘ ਘੁੜਿਆਣਾ ਦੀ ਥਾਂ 'ਤੇ ਵਿਨੋਦ ਮੇਘ ਨੂੰ ਹਲਕਾ ਬੱਲੂਆਣਾ ਦਾ ਇੰਚਾਰਜ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।