05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਰਹੱਦੀ ਪਿੰਡ 'ਚ ਰਹਿਣ ਵਾਲੇ ਦਿਹਾੜੀਦਾਰ ਮਜ਼ਦੂਰ ਨੂੰ ਨਿਕਲਿਆ 50 ਹਜ਼ਾਰ ਦਾ ਇਨਾਮ

ਅਜੀਤ ਡੈਸਕ 01-05-2026
ਫ਼ਾਜ਼ਿਲਕਾ, 30 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਗੱਟੀ ਨੰਬਰ 3 ਦੇ ਇਕ ਗ਼ਰੀਬ ਦਿਹਾੜੀਦਾਰ ਮਜ਼ਦੂਰ ਜਸਬੀਰ ਸਿੰਘ ਦੀ ਕਿਸਮਤ ਉਸ ਵੇਲੇ ਚਮਕ ਗਈ, ਜਦੋਂ ਉਸ ਨੇ ਲਾਟਰੀ ਵਿਚ 50 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ | ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਜਸਬੀਰ ਲਈ ਇਹ ਰਾਸ਼ੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ | ਜਸਬੀਰ ਸਿੰਘ ਦੀ ਜਿੱਤ ਦੀ ਕਹਾਣੀ ਬੇਹੱਦ ਦਿਲਚਸਪ ਹੈ | ਦੱਸਿਆ ਜਾ ਰਿਹਾ ਹੈ ਕਿ ਜਸਬੀਰ ਇਕ ਨੰਬਰ ਦੇ ਫ਼ਰਕ ਕਾਰਨ ਇਨਾਮ ਹਾਰ ਗਿਆ ਸੀ | ਨਿਰਾਸ਼ ਹੋਣ ਦੀ ਬਜਾਏ ਉਸ ਨੇ ਦੁਬਾਰਾ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਅਤੇ ਦੂਜੀ ਵਾਰ ਟਿਕਟ ਖ਼ਰੀਦੀ | ਸ਼ਾਮ ਨੂੰ ਜਦੋਂ ਉਹ ਤੇਜ਼ ਬੁਖ਼ਾਰ ਹੋਣ ਦੇ ਬਾਵਜੂਦ ਖੇਤਾਂ ਵਿਚ ਮਜ਼ਦੂਰੀ ਕਰ ਰਿਹਾ ਸੀ ਤਾਂ ਉਸ ਨੂੰ ਇਨਾਮ ਨਿਕਲਣ ਦੀ ਖ਼ੁਸ਼ਖ਼ਬਰੀ ਮਿਲੀ | ਜਾਣਕਾਰੀ ਦਿੰਦੇ ਹੋਏ ਲਾਟਰੀ ਸੰਚਾਲਕ ਬੌਬੀ ਨੇ ਦੱਸਿਆ ਕਿ ਜਸਬੀਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ ਅਤੇ ਇਹ ਇਨਾਮੀ ਰਾਸ਼ੀ ਉਸ ਦੇ ਪਰਿਵਾਰ ਦੇ ਅਗਲੇ ਇਕ-ਡੇਢ ਸਾਲ ਦੇ ਖ਼ਰਚੇ ਦਾ ਵੱਡਾ ਸਹਾਰਾ ਬਣੇਗੀ | ਜੇਤੂ ਜਸਬੀਰ ਦੇ ਪਰਿਵਾਰ ਵਾਲਿਆਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਅਕਸਰ ਹੜ੍ਹ ਅਤੇ ਗ਼ਰੀਬੀ ਦੀ ਮਾਰ ਹੇਠ ਰਹਿੰਦੇ ਹਨ, ਅਜਿਹੇ ਵਿਚ ਇਸ ਰਾਸ਼ੀ ਨੇ ਉਨ੍ਹਾਂ ਨੂੰ ਵੱਡੀ ਮਾਨਸਿਕ ਅਤੇ ਆਰਥਿਕ ਰਾਹਤ ਦਿੱਤੀ ਹੈ | ਇਸ ਮੌਕੇ ਦੁਕਾਨ 'ਤੇ ਮਠਿਆਈ ਵੰਡ ਕੇ ਖ਼ੁਸ਼ੀ ਮਨਾਈ ਗਈ |
ਪਿਛਲੀ ਖ਼ਬਰ ਫਲਾਵਰ ਵੈਲੀ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ 'ਲੇਬਰ ਡੇ' ਅਗਲੀ ਖ਼ਬਰ ਵਿਜ਼ਡਮ ਕਾਨਵੈਂਟ ਸਕੂਲ ਫ਼ਾਜ਼ਿਲਕਾ ਦੇ ਸ਼ਤਰੰਜ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ 'ਤੇ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।