31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ 'ਚ ਨਵੀਂ ਕਾਰਜਕਾਰਨੀ ਦੀ ਹੋਈ ਚੋਣ

ਅਜੀਤ ਡੈਸਕ 02-05-2026
ਜਲਾਲਾਬਾਦ, 1 ਮਈ (ਜਤਿੰਦਰ ਪਾਲ ਸਿੰਘ)-ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜਲਾਲਾਬਾਦ ਵਿਖੇ ਹੋਈ¢ ਇਸ ਮੀਟਿੰਗ ਵਿਚ ਸਵਰਗੀ ਬਲਬੀਰ ਸਿੰਘ, ਅਵਤਾਰ ਸਿੰਘ, ਜਲੋਰ ਸਿੰਘ, ਵਿਸ਼ਾਲ ਬਤਰਾ, ਮਨਜੀਤ ਇੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ¢ ਸਮੂਹ ਹਾਜ਼ਰੀਨ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ¢ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਵਿਸ਼ਵ ਮਜ਼ਦੂਰ ਦਿਵਸ ਦੇ ਸਬੰਧ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ¢ ਮੀਟਿੰਗ ਦੇ ਅਗਲੇ ਪੜਾਅ ਵਿਚ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ¢ ਸਾਬਕਾ ਪ੍ਰਧਾਨ ਪ੍ਰੋ.ਗੁਰਬਚਨ ਸਿੰਘ ਖੁਰਾਨਾ ਵਲੋਂ ਰਾਜ ਕੁਮਾਰ ਬਜਾਜ ਦਾ ਨਾਂ ਪ੍ਰਧਾਨਗੀ ਲਈ ਅਤੇ ਰਾਜ ਕੁਮਾਰ ਸਿਵਾਨਾ ਦਾ ਨਾਂ ਜਨਰਲ ਸਕੱਤਰ ਵਜੋਂ ਪੇਸ਼ ਕੀਤਾ ਗਿਆ¢ ਸਮੂਹ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਅਤੇ ਜੈਕਾਰਿਆਂ ਦੀ ਗੂੰਜ ਵਿਚ ਸਰਬਸੰਮਤੀ ਨਾਲ ਇਹਨਾਂ ਨਿਯੁਕਤੀਆਂ 'ਤੇ ਮੋਹਰ ਲਗਾਈ¢ ਇਸ ਮੌਕੇ ਨਿਰਭੈ ਸਿੰਘ, ਸਵਰਨ ਰਾਮ, ਬਲਵੀਰ ਸਿੰਘ, ਪਿੰਦਰ ਕੁਮਾਰ, ਹਰਭਜਨ ਲਾਲ, ਕੇਵਲ ਕਿ੍ਸ਼ਨ, ਜਬਰ ਸਿੰਘ, ਅੰਗਰੇਜ਼ ਸਿੰਘ ਅਤੇ ਨਿਹਾਲੋ ਬਾਈ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਫ਼ਾਜ਼ਿਲਕਾ ਵਿਖੇ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋ ਕੇ ਵਿਖੇ ਬਿਜ਼ਨਸ ਬਲਾਸਟਰ ਮੇਲੇ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।