31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਫ਼ਾਜ਼ਿਲਕਾ ਵਿਖੇ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

ਅਜੀਤ ਡੈਸਕ 02-05-2026
ਫ਼ਾਜ਼ਿਲਕਾ, 1 ਮਈ (ਦਵਿੰਦਰ ਪਾਲ ਸਿੰਘ)-ਸ਼ਹਿਰ ਦੇ 'ਦੀ ਰਿਕ੍ਰਿਏਸ਼ਨ ਕਲੱਬ' ਫ਼ਾਜ਼ਿਲਕਾ ਵਿਖੇ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦਾ ਰਸਮੀ ਅਤੇ ਸ਼ਾਨਦਾਰ ਉਦਘਾਟਨ ਕੀਤਾ ਗਿਆ¢ ਇਸ ਮÏਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ ਪਤਨੀ 'ਤੇ ਖ਼ੁਸ਼ੀ ਫਾਊਾਡੇਸ਼ਨ ਦੀ ਚੇਅਰਪਰਸਨ ਖ਼ੁਸ਼ਬੂ ਸਾਵਨਸੁਖਾ ਸਵਨਾ ਨੇ ਸਾਂਝੇ ਤÏਰ 'ਤੇ ਰਿਬਨ ਕੱਟ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ¢ ਸਮਾਗਮ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਕਲੱਬ ਮੈਂਬਰ ਅਤੇ ਵੱਡੀ ਗਿਣਤੀ ਵਿਚ ਨÏਜਵਾਨ ਹਾਜ਼ਰ ਸਨ¢ ਵਿਧਾਇਕ ਸਵਨਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਵਿਮਿੰਗ ਪੂਲ ਦੀ ਸ਼ੁਰੂਆਤ ਫ਼ਾਜ਼ਿਲਕਾ ਲਈ ਇਕ ਸਕਾਰਾਤਮਿਕ ਕਦਮ ਹੈ, ਜਿਸ ਨਾਲ ਨÏਜਵਾਨਾਂ ਨੂੰ ਖੇਡਾਂ ਵੱਲ ਵਧਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦਾ ਮÏਕਾ ਮਿਲੇਗਾ¢ ਖ਼ੁਸ਼ਬੂ ਸਾਵਨਸੁਖਾ ਸਵਨਾ ਨੇ ਕਿਹਾ ਕਿ ਤੈਰਾਕੀ ਸਿਹਤ ਲਈ ਲਾਹੇਵੰਦ ਹੈ ਅਤੇ ਇਸ ਪੂਲ ਰਾਹੀਂ ਬੱਚਿਆਂ, ਅÏਰਤਾਂ ਤੇ ਨÏਜਵਾਨਾਂ ਨੂੰ ਇੱਕ ਸੁਰੱਖਿਅਤ ਮਾਹÏਲ ਮਿਲੇਗਾ¢ ਸਵਿਮਿੰਗ ਪੂਲ ਦੇ ਸੰਚਾਲਕ ਉਮੇਸ਼ ਕੁਮਾਰ ਅਤੇ ਕਲੱਬ ਦੇ ਸਕੱਤਰ ਅਸ਼ੋਕ ਕਾਮਰਾ ਨੇ ਦੱਸਿਆ ਕਿ ਇਸ ਵਾਰ ਸੁਰੱਖਿਆ ਅਤੇ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ¢ ਬੱਚਿਆਂ, ਅÏਰਤਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਅਤੇ ਸਿਖਲਾਈ ਲਈ ਮਾਹਿਰ ਕੋਚਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ¢ ਇਸ ਮÏਕੇ ਫ਼ਾਜ਼ਿਲਕਾ ਪ੍ਰੈੱਸ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ ਦੂਰੇਜਾ, ਕਾਰਜਕਾਰੀ ਪ੍ਰਧਾਨ ਜਲੇਸ਼ ਲੱਕੀ ਠਠਈ, ਕੈਸ਼ੀਅਰ ਬਿੱਟਾ ਨਾਗਪਾਲ, ਉਪ-ਪ੍ਰਧਾਨ ਅਰਵਿੰਦਰ ਸਿੰਘ ਰੂਬੀ ਕਠਪਾਲ, ਐਡਵੋਕੇਟ ਮਹਿੰਦਰ ਲੂਣਾ, ਰੋਹਿਤ ਗੋਇਲ, ਵਿਨੋਦ ਸਚਦੇਵਾ, ਆਪ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅਲਕਾ ਜੁਨੇਜਾ ਅਤੇ ਪੰਕਜ ਨਾਰੰਗ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ¢
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਫ਼ਾਜ਼ਿਲਕਾ ਵਿਖੇ ਸਵਿਮਿੰਗ ਪੂਲ ਦੇ ਨਵੇਂ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।