26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਵੀਂ ਆਬਾਦੀ 'ਚ ਚੋਰਾਂ ਨੇ ਸੁੰਨੇ ਘਰ 'ਚੋਂ ਮੋਟਰਸਾਈਕਲ, ਨਕਦੀ 'ਤੇ ਗਹਿਣੇ ਕੀਤੇ ਚੋਰੀ

ਅਜੀਤ ਡੈਸਕ 09-05-2026
ਅਬੋਹਰ, 8 ਮਈ (ਵਿਵੇਕ ਹੂੜੀਆ)-ਅਬੋਹਰ ਦੇ ਨਵੀਂ ਆਬਾਦੀ ਖੇਤਰ ਦੀ ਗਲੀ ਨੰਬਰ 13 ਵੱਡੀ ਪੌੜੀ ਵਿਚ ਚੋਰਾਂ ਵਲੋਂ ਇਕ ਸੁੰਨੇ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਸਾਮਾਨ 'ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰ ਘਰ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਉੱਥੋਂ ਮੋਟਰਸਾਈਕਲ, ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਸਮੇਤ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ | ਪੀੜਤ ਵਿਨੋਦ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਸੇਵਾ ਲਈ ਪੀਰਾਂ ਦੀ ਦਰਗਾਹ 'ਤੇ ਗਏ ਹੋਏ ਸਨ | ਜਦੋਂ ਉਹ ਵਾਪਸ ਪਰਤੇ ਤਾਂ ਮੁੱਖ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਰ ਵਿਚ ਰੱਖਿਆ ਲੋਹੇ ਦਾ ਗੱਲਾ ਵੀ ਤੋੜ ਦਿੱਤਾ, ਜਿਸ ਵਿਚ ਨਕਦੀ ਅਤੇ ਬੱਚਿਆਂ ਦੇ ਸੋਨੇ-ਚਾਂਦੀ ਦੇ ਗਹਿਣੇ ਮੌਜੂਦ ਸਨ | ਇਸ ਤੋਂ ਇਲਾਵਾ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਵੀ ਚੋਰੀ ਕਰ ਲਿਆ ਗਿਆ ਹੈ | ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਲੋਕਾਂ ਅਨੁਸਾਰ ਲਾਈਨਪਾਰ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ | ਖੇਤਰ ਦੇ ਕਰੀਬ 25 ਕੌਂਸਲਰਾਂ ਅਤੇ ਪਤਵੰਤੇ ਸੱਜਣਾਂ ਨੇ ਨਵੇਂ ਐੱਸ.ਐੱਸ.ਪੀ ਤੋਂ ਮੰਗ ਕੀਤੀ ਹੈ ਕਿ ਲਾਈਨੋ ਪਾਰ ਇਲਾਕੇ ਵਿਚ ਜਲਦ ਪੁਲਿਸ ਚੌਕੀ ਸਥਾਪਿਤ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |
ਪਿਛਲੀ ਖ਼ਬਰ 'ਯੂਥ ਹੈਲਪਰਸ' ਸੰਸਥਾ ਨੇ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਲਈ ਸ਼ੁਰੂ ਕੀਤੀ ਮੁਫ਼ਤ ਆਟੋ ਸੇਵਾ ਅਗਲੀ ਖ਼ਬਰ ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਵਿਖੇ ਮਾਂ ਦਿਵਸ ਮੌਕੇ 'ਮਾਂ ਦੀ ਮਮਤਾ' 'ਤੇ ਆਧਾਰਿਤ ਫ਼ਿਲਮ ਦਿਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।