26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਯੂਥ ਹੈਲਪਰਸ' ਸੰਸਥਾ ਨੇ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਲਈ ਸ਼ੁਰੂ ਕੀਤੀ ਮੁਫ਼ਤ ਆਟੋ ਸੇਵਾ

ਅਜੀਤ ਡੈਸਕ 09-05-2026
ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ 'ਯੂਥ ਹੈਲਪਰਸ ਫ਼ਾਜ਼ਿਲਕਾ' ਵਲੋਂ ਇਕ ਸ਼ਲਾਘਾਯੋਗ ਪਹਿਲ ਕਰਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਾਜ਼ਿਲਕਾ ਦੀਆਂ ਵਿਦਿਆਰਥਣਾਂ ਲਈ 5 ਮੁਫ਼ਤ ਆਟੋ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ | ਇਹ ਸੇਵਾ ਫ਼ਿਲਹਾਲ ਅਗਲੇ 10 ਕੰਮਕਾਜੀ ਦਿਨਾਂ ਲਈ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਸੰਸਥਾ ਵਲੋਂ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੈ ਰਹੀ ਭਿਆਨਕ ਗਰਮੀ ਦੇ ਕਾਰਨ ਸਕੂਲੀ ਬੱਚੀਆਂ ਨੂੰ ਦੁਪਹਿਰ ਵੇਲੇ ਭਾਰੀ ਬੈਗ ਚੁੱਕ ਕੇ ਪੈਦਲ ਘਰ ਜਾਣ ਵਿਚ ਕਾਫ਼ੀ ਮੁਸ਼ਕਲ ਹੁੰਦੀ ਸੀ | ਇਸ ਸਮੱਸਿਆ ਨੂੰ ਦੇਖਦੇ ਹੋਏ ਸੰਸਥਾ ਨੇ ਸਕੂਲ ਦੀ ਪਿ੍ੰਸੀਪਲ ਮੈਡਮ ਸੁਤੰਤਰ ਪਾਠਕ ਨਾਲ ਸਲਾਹ-ਮਸ਼ਵਰਾ ਕਰਕੇ ਇਹ ਸੇਵਾ ਸ਼ੁਰੂ ਕੀਤੀ ਹੈ ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਆਸਾਨੀ ਨਾਲ ਆਪਣੇ ਘਰ ਪਹੁੰਚ ਸਕਣ | ਸਕੂਲ ਸਟਾਫ਼ ਵੱਲੋਂ ਸੰਸਥਾ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਗਨ ਲਾਲ ਨੇ ਸਹਿਯੋਗੀ ਸੱਜਣਾਂ ਅਤੇ ਸਕੂਲ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦਾ ਉਦੇਸ਼ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਹੈ | ਇਸ ਸੇਵਾ ਨੂੰ ਸ਼ੁਰੂ ਕਰਨ ਵਿਚ ਸਮਾਜ ਸੇਵੀ ਸੁਭਾਸ਼ ਕਟਾਰੀਆ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਸਮਾਜ ਸੇਵੀ ਠਾਕਰ ਦਾਸ, ਉਪ ਪ੍ਰਧਾਨ ਨੀਰਜ ਕੁਮਾਰ ਟਿੰਕੂ, ਸਕੱਤਰ ਅਮਿੱਤ ਬਸੇਟੀਆ, ਉਪ ਸਕੱਤਰ ਰਿੰਕੂ ਡੋਰੇਲੀਆ, ਚੇਅਰਮੈਨ ਮੁਕੇਸ਼ ਰੇਵਾੜੀਆ, ਵਾਈਸ ਚੇਅਰਮੈਨ ਵਿਜੇਤਾ ਵਰਮਾ, ਬਲਾਕ ਪ੍ਰਧਾਨ ਰਾਜਨ ਕੁਮਾਰ, ਸ਼ੁਭਮ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ 'ਫਰਾਈਡੇ-ਡਰਾਈਡੇ' ਮੁਹਿੰਮ ਤਹਿਤ ਡੇਂਗੂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਅਗਲੀ ਖ਼ਬਰ ਨਵੀਂ ਆਬਾਦੀ 'ਚ ਚੋਰਾਂ ਨੇ ਸੁੰਨੇ ਘਰ 'ਚੋਂ ਮੋਟਰਸਾਈਕਲ, ਨਕਦੀ 'ਤੇ ਗਹਿਣੇ ਕੀਤੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।