01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, 20 ਹਜ਼ਾਰ ਦੀਆਂ ਚਾਕਲੇਟਾਂ ਚੋਰੀ

ਅਜੀਤ ਡੈਸਕ 11-05-2026
ਫ਼ਾਜ਼ਿਲਕਾ, 10 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਮਲੋਟ ਚੌਕ ਸਥਿਤ ਇਕ ਫਰੂਟ ਦੀ ਦੁਕਾਨ 'ਚ ਬੀਤੀ ਰਾਤ ਚੋਰਾਂ ਵਲੋਂ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਚੋਰੀ ਹੋਈ, ਉੱਥੋਂ ਸਦਰ ਥਾਣਾ ਮਹਿਜ਼ 50 ਮੀਟਰ ਦੀ ਦੂਰੀ 'ਤੇ ਸਥਿਤ ਹੈ | ਚੋਰ ਦੁਕਾਨ ਦੀ ਫ਼ਰਿਜ 'ਚ ਰੱਖੀਆਂ ਕਰੀਬ 20 ਹਜ਼ਾਰ ਰੁਪਏ ਦੀਆਂ ਕੀਮਤੀ ਚਾਕਲੇਟਾਂ ਲੈ ਕੇ ਫ਼ਰਾਰ ਹੋ ਗਏ | ਪੀੜਤ ਦੁਕਾਨਦਾਰ ਸਾਹਿਲ ਬਜਾਜ ਨੇ ਦੱਸਿਆ ਕਿ ਉਹ ਰਾਤ ਆਪਣੀ ਦੁਕਾਨ ਮੰਗਲ (ਬੰਦ) ਕਰਕੇ ਘਰ ਗਿਆ ਸੀ | ਐਤਵਾਰ ਸਵੇਰੇ ਜਦੋਂ ਉਹ ਦੁਕਾਨ 'ਤੇ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਸਨ | ਅੰਦਰ ਚੈੱਕ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਨੇ ਫ਼ਰਿਜ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਵਿਚ ਰੱਖੀਆਂ ਮਹਿੰਗੀਆਂ ਚਾਕਲੇਟਾਂ ਚੋਰੀ ਕਰ ਲਈਆਂ | ਦੁਕਾਨਦਾਰ ਮੁਤਾਬਿਕ ਉਸ ਦਾ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਦੁਕਾਨਦਾਰ ਨੇ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਇਲਾਕੇ ਵਿਚ ਤਾਇਨਾਤ ਚੌਕੀਦਾਰ ਨੂੰ ਰਾਤ ਵੇਲੇ ਦੋ ਨੌਜਵਾਨਾਂ ਨੇ ਸ਼ਰਾਬ ਪਿਲਾ ਦਿੱਤੀ ਸੀ, ਜਿਸ ਕਾਰਨ ਉਹ ਗਹਿਰੀ ਨੀਂਦ ਸੌਂ ਗਿਆ ਅਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ | ਥਾਣੇ ਦੇ ਇੰਨੇ ਨਜ਼ਦੀਕ ਚੋਰੀ ਹੋਣ ਕਾਰਨ ਦੁਕਾਨਦਾਰਾਂ ਵਿਚ ਸਹਿਮ ਅਤੇ ਰੋਸ ਪਾਇਆ ਜਾ ਰਿਹਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ |
ਪਿਛਲੀ ਖ਼ਬਰ ਜਲਾਲਾਬਾਦ 'ਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਚਾਹਵਾਨ ਉਮੀਦਵਾਰ ਸੋਸ਼ਲ ਮੀਡੀਆ 'ਤੇ ਹੋਏ ਸਰਗਰਮ ਅਗਲੀ ਖ਼ਬਰ ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ 'ਪੀ.ਐਨ.ਬੀ. ਕਿ੍ਸ਼ੀ ਆਰੰਭ' ਦਾ ਸਫਲ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।