01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਲਾਲਾਬਾਦ ਦੀ ਵਿਰਾਸਤੀ ਇਮਾਰਤ 'ਚ ਜਲਦੀ ਲੱਗਣੀਆਂ ਹੁਣ ਰੌਣਕਾਂ-ਵਿਧਾਇਕ ਗੋਲਡੀ ਕੰਬੋਜ

ਅਜੀਤ ਡੈਸਕ 11-05-2026
ਫ਼ਾਜ਼ਿਲਕਾ, 10 ਮਈ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਨੌਜਵਾਨ 'ਤੇ ਮਿਹਨਤੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਜਲਾਲਾਬਾਦ ਹਲਕੇ ਅੰਦਰ ਵਿਕਾਸ ਦੀ ਲਾਈ ਝੜੀ ਦੇ ਤਹਿਤ ਜਲਾਲਾਬਾਦ ਵਿਚ ਰਾਣੀ ਮਹਿਲ ਪਬਲਿਕ ਲਾਇਬੇ੍ਰਰੀ ਜਲਦੀ ਜਲਾਲਾਬਾਦ ਵਾਸੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਨ | ਗੋਲਡੀ ਕੰਬੋਜ ਨੇ ਦੱਸਿਆ ਕਿ ਜਲਾਲਾਬਾਦ ਨੂੰ ਵਸਾਉਣ ਵਾਲੇ ਜਲਾਲੂਦੀਨ ਵਲੋਂ ਇਕ ਰਾਣੀ ਮਹਿਲ ਬਣਵਾਇਆ ਗਿਆ ਸੀ, ਜੋ ਹੁਣ ਉੱਜੜਦਾ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਰਾਣੀ ਮਹਿਲ ਨੂੰ ਮੁੜ ਪੁਨਰ ਸੁਰਜੀਤ ਕਰਕੇ ਜਲਾਲਾਬਾਦ ਦੀ ਪੁਰਾਣੀ ਵਿਰਾਸਤੀ ਇਮਾਰਤ ਨੂੰ ਪਬਲਿਕ ਲਾਇਬ੍ਰੇਰੀ ਦਾ ਦਰਜਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਿਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ | ਜਿਸ ਦਾ ਨਵੀਨੀਕਰਨ ਕਰਕੇ ਜਲਦੀ ਹੀ ਇਹ ਆਧੁਨਿਕ ਸਹੂਲਤਾਂ ਵਾਲੀ ਲਾਇਬ੍ਰੇਰੀ ਇਲਾਕਾ ਵਾਸੀਆਂ ਨੂੰ ਸਮਰਪਿਤ ਹੋਵੇਗੀ | ਉਨ੍ਹਾਂ ਕਿਹਾ ਕਿ ਜਲਾਲਾਬਾਦ ਅੰਦਰ ਜੋ ਬਾਈਪਾਸ ਬਣਨ ਜਾ ਰਿਹਾ ਹੈ ਉਸ ਦੇ ਬਣਨ ਨਾਲ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੇਗੀ | ਗੁਜਰਾਤ, ਰਾਜਸਥਾਨ ਤੋਂ ਇਲਾਵਾ ਪੰਜਾਬ ਦੇ ਫ਼ਾਜ਼ਿਲਕਾ, ਅਬੋਹਰ ਆਦਿ ਇਲਾਕਿਆਂ ਤੋਂ ਫ਼ਿਰੋਜ਼ਪੁਰ ਜੰਮੂ ਜਾਣ ਵਾਲੇ ਵੱਡੇ ਵਾਹਨਾਂ ਨੂੰ ਹੁਣ ਜਲਾਲਾਬਾਦ ਸ਼ਹਿਰ ਵਿਚੋਂ ਨਹੀਂ ਗੁਜ਼ਰਨਾ ਪਵੇਗਾ | ਜਿਸ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੰਡੀ ਅਰਨੀਵਾਲਾ ਵਿਖੇ ਜ਼ਾਮਨ ਮੰਡੀ ਬਣਨ ਨਾਲ ਜ਼ਾਮਨ ਬੀਜਣ ਵਾਲੇ ਕਿਸਾਨਾਂ ਨੂੰ ਬੜੀ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਕਰ ਦਿਖਾਇਆ ਹੈ | ਬਾਕੀ ਰਹਿੰਦੇ ਕੰਮ ਆਉਂਦੇ 6 ਮਹੀਨਿਆਂ 'ਚ ਮੁਕੰਮਲ ਕਰ ਦਿੱਤੇ ਜਾਣਗੇ |
ਪਿਛਲੀ ਖ਼ਬਰ ਜਲਾਲਾਬਾਦ 'ਚ ਵਿਕਾਸ ਦੀ ਲਹਿਰ ਜਾਰੀ ਅਗਲੀ ਖ਼ਬਰ ਜਲਾਲਾਬਾਦ 'ਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਚਾਹਵਾਨ ਉਮੀਦਵਾਰ ਸੋਸ਼ਲ ਮੀਡੀਆ 'ਤੇ ਹੋਏ ਸਰਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।