ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਹਥਿਆਰਾਂ ਦੇ ਜ਼ੋਰ 'ਤੇ ਲੁੱਟ-ਖੋਹ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਵਿਸ਼ਾਲ ਉਰਫ਼ ਬੱਠਲ ਪੁੱਤਰ ਕਾਕਾ ਮਸੀਹ ਵਾਸੀ ਰਾਧਾ ਸੁਆਮੀ ਕਾਲੋਨੀ ਫ਼ਾਜ਼ਿਲਕਾ, ਸੰਨ੍ਹੀ ਪੁੱਤਰ ਬੱਗਾ ਵਾਸੀ ਪੱਪੂ ਸਿੰਘ ਵਾਸੀ ਆਨੰਦਪੁਰ ਮੁਹੱਲਾ ਫ਼ਾਜ਼ਿਲਕਾ, ਮਨੋਜ ਪੁੱਤਰ ਰਤਨ ਲਾਲ ਵਾਸੀ ਜੱਟੀਆਂ ਮੁਹੱਲਾ ਫ਼ਾਜ਼ਿਲਕਾ, ਪਿ੍ੰਸ ਪੁੱਤਰ ਰਾਜ ਕੁਮਾਰ ਵਾਸੀ ਡੇਰਾ ਸੱਚਾ ਸੌਦਾ ਫ਼ਾਜ਼ਿਲਕਾ, ਵਿਸ਼ਾਲ ਪੁੱਤਰ ਗੋਵਰਧਨ ਵਾਸੀ ਰਾਧਾ ਸੁਆਮੀ ਕਾਲੋਨੀ ਫ਼ਾਜ਼ਿਲਕਾ ਲੋਕਾਂ ਨੂੰ ਕਾਪੇ ਦਿਖਾ ਕੇ ਲੁੱਟਾਂ-ਖੋਹਾਂ ਕਰਦੇ ਹਨ | ਪੁਲਿਸ ਨੇ ਇਨ੍ਹਾਂ ਕੋਲੋਂ 2 ਮੋਟਰਸਾਈਕਲ ਅਤੇ 2 ਲੋਹੇ ਦੇ ਕਾਪੇ ਬਰਾਮਦ ਕੀਤੇ ਹਨ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |