03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਾ ਮੁਖੀਆਂ ਦੇ ਹੋਏ ਤਬਾਦਲੇ

ਅਜੀਤ ਡੈਸਕ 12-05-2026
ਫ਼ਾਜ਼ਿਲਕਾ, 11 ਮਈ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਨਵੇਂ ਪੁਲਿਸ ਮੁਖੀ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਵੱਖ-ਵੱਖ ਥਾਣਿਆਂ ਦੇ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਐਸ.ਐਸ.ਪੀ.ਗਗਨ ਅਜੀਤ ਸਿੰਘ ਵਲੋਂ ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਪਰਮਜੀਤ ਕੁਮਾਰ ਨੂੰ ਥਾਣਾ ਅਰਨੀਵਾਲਾ ਤੋਂ ਬਦਲ ਕੇ ਮੁੱਖ ਅਫ਼ਸਰ ਥਾਣਾ ਸਿਟੀ ਫ਼ਾਜ਼ਿਲਕਾ ਲਗਾਇਆ ਗਿਆ ਹੈ | ਜਦ ਕਿ ਥਾਣਾ ਸਿਟੀ ਫ਼ਾਜ਼ਿਲਕਾ ਦੇ ਮੁੱਖ ਅਫ਼ਸਰ ਇੰਸਪੈਕਟਰ ਸਚਿਨ ਕੰਬੋਜ ਨੂੰ ਬਦਲ ਕੇ ਮੁੱਖ ਅਫ਼ਸਰ ਥਾਣਾ ਸਿਟੀ ਜਲਾਲਾਬਾਦ ਲਗਾਇਆ ਗਿਆ ਹੈ | ਇਸੇ ਤਰ੍ਹਾਂ ਇੰਸਪੈਕਟਰ ਅੰਗਰੇਜ਼ ਕੁਮਾਰ ਨੂੰ ਮੁੱਖ ਅਫ਼ਸਰ ਥਾਣਾ ਸਿਟੀ ਜਲਾਲਾਬਾਦ ਤੋਂ ਬਦਲ ਕੇ ਇੰਚਾਰਜ ਸਕਿਉਰਿਟੀ ਬਰਾਂਚ ਕਮ ਇੰਚਾਰਜ ਇਲੈੱਕਸ਼ਨ ਸੈੱਲ ਡੀ.ਪੀ.ਓ ਫ਼ਾਜ਼ਿਲਕਾ ਨਿਯੁਕਤ ਕੀਤਾ ਗਿਆ ਹੈ | ਇੰਸਪੈਕਟਰ ਗੁਰਮੇਲ ਕੌਰ ਨੂੰ ਇੰਚਾਰਜ ਸਕਿਉਰਿਟੀ ਬਰਾਂਚ ਡੀ.ਪੀ.ਓ.ਫ਼ਾਜ਼ਿਲਕਾ ਤੋਂ ਬਦਲ ਕੇ ਮੱੁਖ ਅਫ਼ਸਰ ਥਾਣਾ ਖੂਈ ਖੇੜਾ, ਇੰਸਪੈਕਟਰ ਸ਼ਿਮਲਾ ਰਾਣੀ ਨੂੰ ਮੁੱਖ ਅਫ਼ਸਰ ਥਾਣਾ ਸਦਰ ਜਲਾਲਾਬਾਦ ਤੋਂ ਮੁੱਖ ਅਫ਼ਸਰ ਥਾਣਾ ਅਮੀਰ ਖ਼ਾਸ, ਐਸ.ਆਈ.ਪਰਮਜੀਤ ਸਿੰਘ ਨੂੰ ਮੁੱਖ ਅਫ਼ਸਰ ਥਾਣਾ ਵੈਰੋਕੇ ਤੋਂ ਮੁੱਖ ਅਫ਼ਸਰ ਥਾਣਾ ਅਰਨੀਵਾਲਾ, ਪ੍ਰਗਟ ਸਿੰਘ ਨੂੰ ਵਧੀਕ ਮੁੱਖ ਅਫ਼ਸਰ ਥਾਣਾ ਖੂਈ ਖੇੜਾ ਤੋਂ ਵਧੀਕ ਮੁੱਖ ਅਫ਼ਸਰ ਥਾਣਾ ਵੈਰੋਕੇ, ਸੁਰੇਸ਼ ਕੁਮਾਰ ਇੰਚਾਰਜ ਚੌਂਕ ਲੱਧੂ ਵਾਲਾ ਉਤਾੜ ਤੋਂ ਤਫ਼ਤੀਸ਼ੀ ਥਾਣਾ ਸਦਰ ਫ਼ਾਜ਼ਿਲਕਾ ਅਤੇ ਕੇਵਲ ਕ੍ਰਿਸ਼ਨ ਤਫ਼ਤੀਸ਼ ਥਾਣਾ ਸਦਰ ਫ਼ਾਜ਼ਿਲਕਾ ਨੂੰ ਇੰਚਾਰਜ ਚੌਂਕੀ ਲੱਧੂ ਵਾਲਾ ਉਤਾੜ ਵਿਖੇ ਲਗਾਇਆ ਕੀਤਾ ਗਿਆ ਹੈ |
ਪਿਛਲੀ ਖ਼ਬਰ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਦੇ ਮਾੜੇ ਪ੍ਰਬੰਧਾਂ ਕਾਰਨ ਆੜ੍ਹਤੀ ਵਰਗ 'ਚ ਹਾਹਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।