ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਸਿਵਲ ਲਾਇਨ ਫ਼ਾਜ਼ਿਲਕਾ ਵਿਖੇ ਹੋਈ | ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 15 ਮਈ ਨੂੰ ਜਲੰਧਰ ਵਿਖੇ ਹੋ ਰਹੀ ਮੀਟਿੰਗ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਦੱਸਿਆਂ ਕਿ ਮੀਟਿੰਗ ਅੰਦਰ ਸੂਬਾ ਪੱਧਰੀ ਆਗੂਆਂ ਕੋਰ ਕਮੇਟੀ ਮੈਂਬਰ, ਵਰਕਿੰਗ ਕਮੇਟੀ ਮਾੈਬਰ, ਜ਼ਿਲ੍ਹਾ ਪ੍ਰਧਾਨ, ਮੈਂਬਰ ਐੱਸ.ਜੀ.ਪੀ.ਸੀ., ਸਮੂਹ ਬੁਲਾਰੇ ਇਸ ਮੀਟਿੰਗ ਵਿਚ ਸ਼ਾਮਿਲ ਹੋਣਗੇ | ਇਸ ਤੋਂ ਇਲਾਵਾ ਮੀਟਿੰਗ ਅੰਦਰ ਵਿਧਾਨ ਸਭਾ ਚੌਣਾ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿਚਾਰ ਵਟਾਂਦਰਾ ਮੀਟਿੰਗ ਵਿਚ ਸਾਰੇ ਸਰਕਲ ਪ੍ਰਧਾਨਾਂ ਨੂੰ 15 ਦੀ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ 'ਚ ਪੁੱਜਣ ਲਈ ਕਿਹਾ ਗਿਆ | ਮੀਟਿੰਗ ਵਿਚ ਗੁਰਮੀਤ ਸਿੰਘ, ਜਗੀਰ ਸਿੰਘ, ਅਸ਼ੋਕ ਕੰਬੋਜ, ਅਨਮੋਲ ਕੰਬੋਜ, ਗੁਰਲਾਲ ਸਿੰਘ, ਅਵਤਾਰ ਸਿੰਘ ਬੁੱਟਰ, ਪ੍ਰੀਤਮ ਸਿੰਘ, ਜਰਨੈਲ ਸਿੰਘ , ਸੁਰਤ ਸਿੰਘ, ਮਨਜੀਤ ਸਿੰਘ, ਮਿਲਖਾ ਸਿੰਘ, ਬਾਜ਼ ਸਿੰਘ, ਬੂਟਾ ਸਿੰਘ, ਅਜੀਤ ਸਿੰਘ, ਸੁੱਚਾ ਸਿੰਘ, ਇਕਬਾਲ ਸਿੰਘ ਕਮਾਲ ਵਾਲਾ, ਜਸਬੀਰ ਸਿੰਘ, ਜਗਦੀਪ ਸਿੰਘ, ਮਲਕੀਤ ਸਿੰਘ, ਅਰਸ਼ਦੀਪ ਸਿੰਘ, ਬਚਿੱਤਰ ਸਿੰਘ ਆਦਿ ਹਾਜ਼ਰ ਸਨ |