30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬ੍ਰਹਮ ਰਿਸ਼ੀ ਸਕੂਲ ਦੇ ਵਿਦਿਆਰਥੀ ਸੂਜਨ ਦਾ ਕਰਾਟੇ ਮੁਕਾਬਲੇ 'ਚ ਪਹਿਲਾ ਸਥਾਨ

ਅਜੀਤ ਡੈਸਕ 15-05-2026
ਅਬੋਹਰ, 14 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਬ੍ਰਹਮ ਰਿਸ਼ੀ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸੂਜਨ ਨੇ ਦਿੱਲੀ ਵਿਖੇ ਹੋਈ 15ਵੀਂ ਦੱਖਣ ਏਸ਼ੀਆ ਹਾਕੂ ਇਕਾਈ ਕਰਾਟੇ ਚੈਂਪੀਅਨਸ਼ਿਪ ਦੇ 70 ਕਿੱਲੋਗਰਾਮ ਵਰਗ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰ ਸਕੂਲ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ | ਹੁਣ ਇਹ ਜੇਤੂ ਵਿਦਿਆਰਥੀ ਸੂਜਨ 8 ਅਗਸਤ ਨੂੰ ਟੋਕੀਓ ਵਿਖੇ ਹੋਣ ਵਾਲੀ ਵਅਲਡ ਹਾਕੂ ਇਕਾਈ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲਵੇਗਾ | ਇਸ ਪ੍ਰਾਪਤੀ 'ਤੇ ਸਕੂਲ ਦੇ ਪ੍ਰਬੰਧਕ ਬ੍ਰਹਮਸਰਤਾ, ਪਿ੍ੰਸੀਪਲ ਸ੍ਰੇਆ ਭਾਰਤੀ ਨੇ ਜੇਤੂ ਵਿਦਿਆਰਥੀ ਸੂਜਨ ਨੂੰ ਵਧਾਈ ਦਿੱਤੀ ਹੈ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਬਾਰ੍ਹਵੀਂ ਦੇ ਨਤੀਜਿਆਂ 'ਚ ਰਵਨੀਤ ਕੌਰ ਨੇ ਸੂਬੇ ਭਰ 'ਚੋਂ ਪ੍ਰਾਪਤ ਕੀਤਾ ਚੌਥਾ ਸਥਾਨ ਅਗਲੀ ਖ਼ਬਰ ਸਿੰਘ ਸਭਾ ਕੰਨਿਆ ਪਾਠਸ਼ਾਲਾ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।