02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਬੋਹਰ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ 'ਚ ਹੋਈ ਵੱਡੀ ਬਗ਼ਾਵਤ <br/>

ਅਜੀਤ ਡੈਸਕ 16-05-2026
ਕਿਹਾ, ਟਕਸਾਲੀ ਭਾਜਪਾ ਪਰਿਵਾਰਾਂ ਨੂੰ ਦਰ ਕਿਨਾਰ ਕੀਤਾ ਜਾ ਰਿਹਾ ਹੈ
ਅਬੋਹਰ, 15 ਮਈ (ਤੇਜਿੰਦਰ ਸਿੰਘ ਖ਼ਾਲਸਾ)- ਨਗਰ ਨਿਗਮ ਚੋਣਾਂ ਦੇ ਲਈ ਜਿੱਥੇ ਪੂਰੇ ਪੰਜਾਬ ਵਿਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ, ਉੱਥੇ ਹੀ ਨਗਰ ਨਿਗਮ ਅਬੋਹਰ ਦੇ ਲਈ ਭਾਰਤੀ ਜਨਤਾ ਪਾਰਟੀ ਦੇ 50 ਉਮੀਦਵਾਰਾਂ ਦੀ ਤਿਆਰ ਕੀਤੀ ਸੂਚੀ ਪਾਰਟੀ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਵਲੋਂ ਜਾਰੀ ਕੀਤੇ ਜਾਣ ਉਪਰੰਤ ਅਬੋਹਰ ਦੀ ਪੁਰਾਣੀ ਭਾਜਪਾ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ | ਇਸ ਲੜੀ ਤਹਿਤ ਟਕਸਾਲੀ ਭਾਜਪਾ ਪਰਿਵਾਰ ਨਾਲ ਸਬੰਧਿਤ ਪੰਜਾਬ ਪ੍ਰਦੇਸ਼ ਭਾਜਪਾ ਦੇ ਸਕੱਤਰ ਅਤੇ ਨਗਰ ਕੌਂਸਲ ਅਬੋਹਰ ਦੇ ਸਾਬਕਾ ਪ੍ਰਧਾਨ ਚੌਧਰੀ ਸ਼ਿਵਰਾਜ ਗੋਇਲ ਨੇ ਪੈੱ੍ਰਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਅਬੋਹਰ ਨਗਰ ਨਿਗਮ ਦੇ ਲਈ ਭਾਰਤੀ ਜਨਤਾ ਪਾਰਟੀ ਵਲੋਂ ਘੋਸ਼ਿਤ ਕੀਤੇ ਗਏ 50 ਉਮੀਦਵਾਰਾਂ ਦੀ ਸੂਚੀ ਵਿਚ ਵੱਡੇ ਪੱਧਰ 'ਤੇ ਪੱਖਪਾਤ ਕੀਤਾ ਗਿਆ ਹੈ | ਜਿਸ ਤਹਿਤ ਉਨ੍ਹਾਂ ਹਲਕਾ ਵਿਧਾਇਕ ਸੰਦੀਪ ਜਾਖੜ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਐਲਾਨ ਕੀਤੇ 50 ਉਮੀਦਵਾਰਾਂ ਦੀ ਸੂਚੀ ਵਿਚ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਦੇ ਹੋਏ ਜ਼ਿਆਦਾਤਰ ਆਪਣੇ ਚਹੇਤਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ | ਜਿਸ ਕਾਰਨ ਭਾਜਪਾ ਦੇ ਪੁਰਾਣੇ ਵਰਕਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਚੋਣ ਕਮੇਟੀ ਦੀ ਸੱਤ ਮੈਂਬਰੀ ਕਮੇਟੀ ਵਿਚ ਸ਼ਾਮਲ ਸੀ ਪਰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਸਾਡੇ ਤੋਂ ਨਹੀਂ ਲਈ ਗਈ ਜਦ ਕਿ ਮੈਂ ਪੁਰਾਣੇ ਭਾਜਪਾ ਵਰਕਰਾਂ ਦੀ ਲਿਸਟ ਬਣਾ ਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਨੂੰ ਵੀ ਮਿਲਿਆ ਸੀ ਜਿੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਦ ਕਿ ਪੰਜਾਬ ਦੀਆਂ ਬਾਕੀ 8 ਨਗਰ ਨਿਗਮ ਦੇ ਸਮੂਹ ਉਮੀਦਵਾਰਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ | ਅਬੋਹਰ ਨਗਰ ਨਿਗਮ ਦੇ ਉਮੀਦਵਾਰਾਂ ਦੀ ਚੋਣ ਸੰਬੰਧੀ ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਕੇ ਉਨ੍ਹਾਂ ਦਾ ਹੌਸਲਾ ਤੋੜਿਆ ਗਿਆ ਹੈ ਜਿਸ ਕਾਰਨ ਕਈ ਨਾਰਾਜ਼ ਵਰਕਰ ਦੂਸਰੀ ਪਾਰਟੀਆਂ ਵੱਲ ਚੱਲ ਪਏ ਹਨ ਅਤੇ ਕੁੱਝ ਘਰਾਂ ਵਿਚ ਬੈਠ ਗਏ ਹਨ | ਜਿਸ ਕਾਰਨ ਅਬੋਹਰ ਤੋਂ ਭਾਜਪਾ ਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ | ਇਸ ਸੰਬੰਧੀ ਅਬੋਹਰ ਹਲਕੇ ਦੇ ਵਿਧਾਇਕ ਸੰਦੀਪ ਜਾਖੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਬੋਹਰ ਨਗਰ ਨਿਗਮ ਲਈ 50 ਉਮੀਦਵਾਰਾਂ ਸੂਚੀ ਨਵੇਂ ਅਤੇ ਪੁਰਾਣੇ ਵਰਕਰਾਂ ਵਿਚ ਆਪਸੀ ਤਾਲਮੇਲ ਬਣਾ ਕੇ ਹੀ ਕੀਤੀ ਗਈ ਹੈ ਜਿਸ ਸੰਬੰਧੀ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹ ਪਾਰਟੀ ਪਲੇਟ ਫਾਰਮ ਤੇ ਰੱਖ ਸਕਦਾ ਹੈ ਜਦ ਕਿ ਮੇਰੇ ਵੀ ਕਈ ਖ਼ਾਸ ਸਾਥੀ ਉਮੀਦਵਾਰ ਨਹੀਂ ਬਣ ਸਕੇ ਪਰ ਉਨ੍ਹਾਂ ਕੋਈ ਵੀ ਵਿਰੋਧ ਨਹੀਂ ਕੀਤਾ |

ਪਿਛਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਪੁਸਤਕ ਮੈਚਿੰਗ ਗਰਾਂਟ ਸਕੀਮ ਤਹਿਤ ਦਿੱਤੀਆਂ ਜਾਣਗੀਆਂ ਮੁਫ਼ਤ ਪੁਸਤਕਾਂ <br/> ਅਗਲੀ ਖ਼ਬਰ ਗਰ ਨਿਗਮ ਅਬੋਹਰ, ਨਗਰ ਕੌਂਸਲ ਫ਼ਾਜ਼ਿਲਕਾ 'ਤੇ ਨਗਰ ਪੰਚਾਇਤ ਅਰਨੀਵਾਲਾ ਸ਼ੇਖ਼ ਸੁਭਾਨ ਲਈ ਹੋਣਗੀਆਂ ਚੋਣਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।