29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ੍ਰੀ ਸ਼ਨੀ ਮਹਾਰਾਜ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 18-05-2026
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)-ਸਵਰਗ ਧਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸ਼ਨੀ ਮਹਾਰਾਜ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ ਗਿਆ | ਇਸ ਦੌਰਾਨ ਸ਼ਨੀ ਮਹਾਰਾਜ ਨੂੰ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਹਿਨਾਏ ਗਏ ਉਪਰੰਤ ਆਰਤੀ ਕਰਕੇ ਕੇਕ ਕੱਟਿਆ ਗਿਆ | ਇਸ ਦੌਰਾਨ ਸੰਗਤਾਂ ਲਈ ਕੜ੍ਹੀ ਚਾਵਲ, ਗੋਲ-ਗੱਪੇ, ਹਲਵਾ, ਛੋਲੇ, ਫਰੂਟ ਦੇ ਲੰਗਰ ਲਗਾਏ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਸਵਰਗ ਧਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਮੁਟਨੇਜਾ, ਜਨਰਲ ਸਕੱਤਰ ਸੁਭਾਸ਼ ਢੋਟ, ਵਾਈਸ ਪ੍ਰਧਾਨ ਰਾਜ ਧਵਨ, ਕੈਸ਼ੀਅਰ ਰੌਸ਼ਨ ਨਰੂਲਾ, ਦਰਸ਼ਨ ਪ੍ਰਜਾਪਤ, ਕ੍ਰਾਂਤੀ ਸਚਦੇਵਾ, ਜਨਕ ਸਚਦੇਵਾ, ਸੰਜੀਵ ਧਮੀਜਾ, ਸੰਜੀਵ ਚੁੱਘ, ਲਵ ਮੁਟਨੇਜਾ, ਵਿਪਨ ਮੁਟਨੇਜਾ, ਬੂੜਾ ਮਛੇਲ, ਗਗਨ ਪ੍ਰਜਾਪਤ, ਜੱਜ ਵਿੱਜ, ਗਣੇਸ਼ ਵਰਮਾ, ਰਮਨ ਸਹਿਗਲ ਪ੍ਰਧਾਨ ਬਾਲਾ ਜੀ ਮੰਦਿਰ, ਦੀਪਾ ਮੈਂਬਰ, ਲੱਡੂ ਕਿੰਡੀ, ਵਿੱਕੀ ਕੰਬੋਜ, ਸ਼ੈਲੀ ਮੁਟਨੇਜਾ, ਰਾਜੂ ਮੁਟਨੇਜਾ, ਵਿਸ਼ੂ ਕੁੱਕੜ, ਚਿੰਟੂ ਮੱਕੜ, ਨੀਲਾ ਮੱਕੜ ਆਦਿ ਨੇ ਸ਼ਨੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਲੰਗਰ ਛਕਿਆ |
ਪਿਛਲੀ ਖ਼ਬਰ ਚੋਰੀ ਦੇ 2 ਗੱਟੇ ਕਣਕ ਅਤੇ ਕਾਰ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਨਰਸਿੰਗ ਕਲਾਸ ਦੇ ਵਿਦਿਆਰਥੀਆਂ ਲਈ ਮੁੱਢਲੀ ਸਹਾਇਤਾ ਜਾਗਰੂਕਤਾ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।