29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੋਰੀ ਦੇ 2 ਗੱਟੇ ਕਣਕ ਅਤੇ ਕਾਰ ਸਮੇਤ 2 ਵਿਅਕਤੀ ਕਾਬੂ

ਅਜੀਤ ਡੈਸਕ 18-05-2026
ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਚੋਰੀ ਦੇ 2 ਗੱਟੇ ਕਣਕ ਅਤੇ 1 ਚਿੱਟੇ ਰੰਗ ਦੀ ਕਾਰ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਾਰਸ ਪੁੱਤਰ ਗੁਰਿੰਦਰ ਕੁਮਾਰ ਅਤੇ ਗਗਨਦੀਪ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਘੱਲੂ ਜੋ ਚੋਰੀਆਂ ਕਰਨ ਦੇ ਆਦੀ ਹਨ, ਅੱਜ 1 ਚਿੱਟੇ ਰੰਗ ਦੀ ਕਾਰ ਵਿਚ ਚੋਰੀ ਕੀਤੀ ਕਣਕ ਦੇ ਗੱਟੇ ਲੱਦ ਕੇ ਵੇਚਣ ਲਈ ਦਾਣਾ ਮੰਡੀ ਅਬੋਹਰ ਵਿਖੇ ਆਏ ਹੋਏ ਹਨ | ਪੁਲਿਸ ਵਲੋਂ ਛਾਪੇਮਾਰੀ ਕਰਕੇ ਦੋਵਾਂ ਵਿਅਕਤੀਆਂ ਨੂੰ ਕਣਕ ਸਮੇਤ ਕਾਬੂ ਕਰ ਲਿਆ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਨੌਜਵਾਨ ਨੂੰ ਚਿੱਟੇ ਦਾ ਨਸ਼ਾ ਕਰਵਾ ਕੇ ਮੌਤ ਦੇ ਘਾਟ ਉਤਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਸ਼ਨੀ ਮਹਾਰਾਜ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।