30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰਾਂ ਵਿਚ ਟਿਕਟ ਨਾ ਮਿਲਣ ਕਾਰਨ ਨਾਰਾਜ਼ਗੀ

ਅਜੀਤ ਡੈਸਕ 18-05-2026
ਅਬੋਹਰ, 17 ਮਈ (ਤੇਜਿੰਦਰ ਸਿੰਘ ਖ਼ਾਲਸਾ)- ਨਗਰ ਨਿਗਮ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਅਬੋਹਰ ਨਗਰ ਨਿਗਮ ਦੇ ਲਈ 195 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਜਿਸ ਤਹਿਤ ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਪੂਰੇ 50 ਵਾਰਡਾਂ ਲਈ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਜਦ ਕਿ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਅਤੇ ਅਕਾਲੀ ਦਲ ਪੂਰੇ ਉਮੀਦਵਾਰ ਖੜੇ ਕਰਨ ਵਿਚ ਵੀ ਸਫਲ ਸਾਬਤ ਨਹੀਂ ਹੋ ਸਕੇ | ਮਿਲੀ ਜਾਣਕਾਰੀ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਅਬੋਹਰ ਨਗਰ ਨਿਗਮ ਚੋਣਾਂ ਲਈ 195 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਜਿਸ ਤਹਿਤ ਨਗਰ ਨਿਗਮ ਅਬੋਹਰ ਦੇ 50 ਵਾਰਡਾਂ ਲਈ ਭਾਰਤੀ ਜਨਤਾ ਪਾਰਟੀ ਦੇ 51 ਉਮੀਦਵਾਰ, ਆਮ ਆਦਮੀ ਪਾਰਟੀ ਦੇ 50 ਉਮੀਦਵਾਰ, ਕਾਂਗਰਸ ਦੇ 40 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 39 ਉਮੀਦਵਾਰ ਅਤੇ ਆਜ਼ਾਦ 15 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਸਾਰੀਆਂ ਸਿਆਸੀ ਧਿਰਾਂ ਲਈ ਰੁੱਸੇ ਵਰਕਰਾਂ ਨੂੰ ਮਨਾਉਣਾ ਸਭ ਤੋਂ ਪਹਿਲੀ ਚੁਨੌਤੀ ਬਣਿਆ ਹੋਇਆ ਹੈ | ਸੱਤਾ ਧਿਰ ਆਮ ਆਦਮੀ ਪਾਰਟੀ ਨੇ ਜੋੜ-ਤੋੜ ਕਰਦੇ ਹੋਏ ਹੋਰ ਪਾਰਟੀਆਂ ਵਿਚੋਂ ਆਗੂਆਂ ਨੂੰ ਸ਼ਾਮਲ ਕਰਦੇ ਹੋਏ ਨਗਰ ਕੌਂਸਲ ਦੇ ਉਮੀਦਵਾਰ ਦੀ ਟਿਕਟ ਸੌਂਪ ਦਿੱਤੀ ਜਦ ਕਿ ਪਾਰਟੀ ਦੇ ਕਈ ਫਾਊਾਡਰ ਮੈਂਬਰ ਟਿਕਟ ਨਾ ਮਿਲਣ ਕਾਰਨ ਨਾਰਾਜ਼ ਪਾਏ ਗਏ | ਜਿਸ ਤਹਿਤ ਪਾਰਟੀ ਜ਼ਿਲ੍ਹਾ ਮਹਿਲਾ ਵਿੰਗ ਆਗੂ ਭਾਗਵੰਤੀ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਜਦ ਕਿ ਸਰਕਲ ਪ੍ਰਧਾਨ ਸੁਖਮੰਦਰ ਸਿੰਘ ਸੱਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ | ਇਸ ਤੋਂ ਇਲਾਵਾ ਸਾਗਰ ਝਾਂਬ, ਜਤਿੰਦਰ ਕੌਰ, ਰਘੁਬੀਰ ਭਾਖਰ, ਤੇਜਵੀਰ ਸਿੰਘ ਬਰਾੜ, ਨੋਖੋਵਾਲ, ਸੋਨੀ ਆਦਿ ਸਣੇ ਕਈ ਆਪ ਵਰਕਰ ਟਿਕਟ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਬੈਠ ਗਏ ਹਨ | ਹਲਕਾ ਇੰਚਾਰਜ ਲਈ ਨਾਰਾਜ਼ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਸਭ ਤੋਂ ਪਹਿਲੀ ਚੁਨੌਤੀ ਬਣ ਗਿਆ ਹੈ | ਉੱਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਵਰਕਰਾਂ ਵਿਚੋਂ ਚੌਧਰੀ ਸ਼ਿਵਰਾਜ ਗੋਇਲ ਨੇ ਖੁੱਲੇ੍ਹ ਆਮ ਪੈੱ੍ਰਸ ਕਾਨਫ਼ਰੰਸ ਕਰਕੇ ਬਗ਼ਾਵਤ ਛੇੜ ਦਿੱਤੀ ਹੈ | ਜਿਸ ਕਾਰਨ ਟਕਸਾਲੀ ਭਾਜਪਾ ਵਰਕਰ ਵੀ ਟਿਕਟ ਨਾ ਮਿਲਣ ਕਰਨ ਨਿਰਾਸ਼ ਹਨ ਜਦ ਕਿ ਕੁੱਝ ਵਰਕਰਾਂ ਨੇ ਕਾਂਗਰਸ ਵੱਲ ਮੂੰਹ ਕਰ ਲਿਆ ਹੈ | ਭਾਜਪਾ ਆਗੂ ਡਾ.ਵਿਸ਼ਾਲ ਤਨੇਜਾ ਦੀ ਧਰਮ ਪਤਨੀ ਮਮਤਾ ਤਨੇਜਾ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ | ਜਿਸ ਕਾਰਨ ਭਾਜਪਾ ਉਮੀਦਵਾਰਾਂ ਦੇ ਲਈ ਵੀ ਨਵੀਂ ਅਤੇ ਪੁਰਾਣੀ ਭਾਜਪਾ ਵਿਚਾਲੇ ਵੱਧ ਰਹੀ ਦੂਰੀ ਕਾਰਨ ਪ੍ਰਚਾਰ ਕਰਨਾ ਸੌਖਾ ਸਾਬਤ ਨਹੀਂ ਹੋਵੇਗਾ | ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਜਾਖੜ ਪਰਿਵਾਰ ਦੇ ਅਲਵਿਦਾ ਕਰਨ ਤੋਂ ਬਾਅਦ ਹਾਲੇ ਅਬੋਹਰ ਹਲਕੇ ਵਿਚ ਪੂਰੀ ਤਰ੍ਹਾਂ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਨਹੀਂ ਹੋ ਸਕੀ | ਜਿਸ ਕਾਰਨ ਅਬੋਹਰ ਨਗਰ ਨਿਗਮ ਦੇ ਵਿਚੋਂ ਸਿਰਫ਼ 40 ਸੀਟਾਂ 'ਤੇ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਦ ਕਿ 10 ਸੀਟਾਂ 'ਤੇ ਉਮੀਦਵਾਰ ਨਾ ਮਿਲਣ ਕਾਰਨ ਪਹਿਲਾਂ ਹੀ ਖ਼ਾਲੀ ਛੱਡ ਦਿੱਤੀਆਂ ਗਈਆਂ ਹਨ | ਜਿਸ ਕਾਰਨ ਕਾਂਗਰਸ ਦੇ ਲੀਡਰਸ਼ਿਪ ਸਣੇ ਸਰਕਲ ਪ੍ਰਧਾਨ ਸੁਭਾਸ਼ ਬਾਘਲਾ ਲਈ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਇੱਕ-ਮੁੱਠ ਰੱਖਣਾ ਅਤੇ ਉਮੀਦਵਾਰਾਂ ਨੂੰ ਜਿਤਾਉਣਾ ਵੱਡੀ ਚੁਨੌਤੀ ਹੋਵੇਗਾ | ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ ਸਿਆਸੀ ਧਿਰਾਂ ਤੋਂ ਰੁੱਸੇ ਅਤੇ ਨਾਰਾਜ਼ ਵਰਕਰਾਂ ਨੂੰ ਇਕੱਠਾ ਕਰਦੇ ਹੋਏ ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਵਿਚੋਂ 39 ਉਮੀਦਵਾਰਾਂ ਹੀ ਚੋਣ ਮੈਦਾਨ ਵਿਚ ਖੜ੍ਹਾ ਕਰਨ ਲਈ ਸਫਲ ਸਾਬਤ ਹੋ ਸਕੇ |
ਪਿਛਲੀ ਖ਼ਬਰ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ 'ਚ ਜੁਟੀ ਖ਼ੁਸ਼ਬੂ ਸਾਵਨਸੁੱਖਾ ਸਵਨਾ ਅਗਲੀ ਖ਼ਬਰ ਏਟਕ ਵਲੋਂ 19 ਮਈ ਨੂੰ ਮੁਹਾਲੀ ਰੈਲੀ 'ਚ ਉਸਾਰੀ ਕਿਰਤੀ ਵੱਡੀ ਗਿਣਤੀ ਵਿਚ ਕਰਨਗੇ ਸ਼ਮੂਲੀਅਤ-ਢਾਬਾਂ, ਧੁੰਨਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।