28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਨੇ ਐਕਸੀਅਨ ਜਲਾਲਾਬਾਦ ਨਾਲ ਸਮਝੌਤੇ ਤੋਂ ਬਾਅਦ ਧਰਨੇ ਨੂੰ ਮੀਟਿੰਗ ਵਿਚ ਬਦਲਿਆ

ਅਜੀਤ ਡੈਸਕ 20-05-2026
ਜਲਾਲਾਬਾਦ, 19 ਮਈ (ਜਤਿੰਦਰ ਪਾਲ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਵਲੋਂ ਐਕਸੀਅਨ ਦਫ਼ਤਰ ਜਲਾਲਾਬਾਦ ਵਿਖੇ ਦਿੱਤਾ ਜਾਣ ਵਾਲਾ ਧਰਨਾ ਕਿਸਾਨ ਆਗੂਆਂ ਦੀ ਸ਼ਮੂਲੀਅਤ ਤੋਂ ਬਾਅਦ, ਸਮਝੌਤਾ ਹੋ ਜਾਣ ਕਾਰਨ ਧਰਨੇ ਨੂੰ ਮੀਟਿੰਗ ਦਾ ਰੂਪ ਦੇ ਦਿੱਤਾ ਗਿਆ¢ ਇਸ ਮੌਕੇ ਐਕਸੀਅਨ ਵਲੋਂ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਨੂੰ ਲਿਖਤੀ ਤੌਰ 'ਤੇ ਮੀਟਿੰਗ ਦਿੱਤੀ ਗਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਮੈਡੀਕਲ ਬਿੱਲਾਂ ਸਬੰਧੀ ਰਜਿਸਟਰ ਮੇਨਟੇਨੈਂਸ ਕੀਤਾ ਜਾਵੇਗਾ ਅਤੇ ਇਸ ਵਿਚ ਮੈਡੀਕਲ ਬਿੱਲ ਦੇ ਦਫ਼ਤਰ ਵਿਚ ਪ੍ਰਾਪਤ ਹੋਣ ਅਤੇ ਦੂਸਰੇ ਦਫ਼ਤਰਾਂ ਵਿਚ ਭੇਜਣ ਸਬੰਧੀ ਸਾਰਾ ਰਿਕਾਰਡ ਰੱਖਿਆ ਜਾਵੇਗਾ¢ ਇਸ ਦੇ ਨਾਲ ਹੀ ਨਰਿੰਦਰ ਸਿੰਘ ਕਲਰਕ ਦੀ ਬਦਲੀ ਦਫ਼ਤਰੀ ਹੁਕਮ ਨੰਬਰ 335 ਮਿਤੀ 18 ਮਈ ਰਾਹੀ ਉਪ ਮੰਡਲ ਘੁਬਾਇਆ ਦੀ ਕਰ ਦਿੱਤੀ ਗਈ ਹੈ¢ ਉਨ੍ਹਾਂ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੈਨਸ਼ਨਰਜ਼ ਅਤੇ ਰੈਗੂਲਰ ਮੁਲਾਜ਼ਮਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ¢ ਐਕਸੀਅਨ ਜਲਾਲਾਬਾਦ ਵਲੋਂ ਬਣਾਈ ਕਮੇਟੀ ਦੀ ਰਿਪੋਰਟ 'ਤੇ ਇਤਰਾਜ਼ ਹੋਣ ਕਰਕੇ ਇਸ ਸਬੰਧੀ ਮਿੰਟਸ ਆਫ਼ ਮੀਟਿੰਗ ਮੀਮੋ ਨੰਬਰ 3005 ਮਿਤੀ 18 ਮਈ ਰਾਹੀ ਐਕਸੀਅਨ ਦਫ਼ਤਰ ਮੰਡਲ ਜਲਾਲਾਬਾਦ ਵਲੋਂ ਜਥੇਬੰਦੀ ਨੂੰ ਦਿੱਤੇ ਗਏ ਅਤੇ ਸਾਥੀ ਜਗਦੀਸ਼ ਸਿੰਘ ਜੇ.ਈ ਦੇ ਮਸਲੇ ਸਬੰਧੀ ਆਪਸੀ ਸਹਿਮਤੀ ਨਾਲ ਹੱਲ ਹੋ ਗਿਆ¢ ਆਗੂਆਂ ਨੇ ਦੱਸਿਆ ਕਿ ਐਕਸੀਅਨ ਜਲਾਲਾਬਾਦ ਨੇ ਬਾਹਰ ਆ ਕੇ ਮੀਟਿੰਗ ਰੂਪੀ ਇਕੱਠ ਵਿਚ ਵਿਸ਼ਵਾਸ ਦਿੱਤਾ ਹੈ ਕਿ ਮੇਰੇ ਵਲ਼ੋਂ ਅਤੇ ਇਸ ਦਫ਼ਤਰ ਮੰਡਲ ਜਲਾਲਾਬਾਦ ਵਲੋਂ ਪੈਨਸ਼ਨਰਜ਼, ਫੈਮਲੀ ਪੈਨਸ਼ਨਰਜ਼ ਅਤੇ ਰੈਗੂਲਰ ਮੁਲਾਜ਼ਮਾਂ ਦੇ ਕੰਮਾਂ ਨੂੰ ਰੋਕਿਆ ਨਹੀਂ ਜਾਵੇਗਾ ਅਤੇ ਪਹਿਲ ਦੇ ਆਧਾਰ 'ਤੇ ਕੰਮਾਂ ਨੂੰ ਕੀਤਾ ਜਾਵੇਗਾ¢ ਇਸ ਮੀਟਿੰਗ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਆਗੂ ਸਾਥੀ ਰਾਮ ਕਿ੍ਸ਼ਨ ਪ੍ਰਧਾਨ ਮੰਡਲ ਜਲਾਲਾਬਾਦ, ਸੁਰਜੀਤ ਸਿੰਘ ਮੀਤ ਪ੍ਰਧਾਨ, ਰਜਿੰਦਰ ਸਿੰਘ ਸਕੱਤਰ,ਇਕਬਾਲ ਚੰਦ ਜੋਸਨ ਵਿੱਤ ਸਕੱਤਰ, ਬਲਦੇਵ ਸਿੰਘ ਲੈਂਪੋਂ ਜਥੇਬੰਦਕ ਸਕੱਤਰ, ਰੇਸ਼ਮ ਲਾਲ ਜੁਆਇੰਟ ਸਕੱਤਰ, ਯਸ਼ਪਾਲ ਆਡੀਟਰ ਪ੍ਰਕਾਸ਼ ਚੰਦ ਬਤਰਾ ਸਰਕਲ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ, ਨਰੇਸ਼ ਕੁਮਾਰ ਸੇਠੀ ਵਿੱਤ ਸਕੱਤਰ ਸਰਕਲ ਫ਼ਿਰੋਜ਼ਪੁਰ, ਸ਼ਿੰਗਾਰ ਚੰਦ ਸਕੱਤਰ ਟੀ.ਐੱਸ.ਯੂ ਪੰਜਾਬ, ਰੇਸ਼ਮ ਸਿੰਘ ਮਿੱਡਾ ਸੂਬਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ , ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਕੇ ਯੂ ਉਗਰਾਹਾਂ ਜ਼ਿਲ੍ਹਾ ਫ਼ਾਜ਼ਿਲਕਾ, ਜੋਗਾ ਸਿੰਘ ਬੀ.ਕੇ ਯੂ ਬੁਰਜ ਗਿੱਲ, ਗੁਰਵਿੰਦਰ ਸਿੰਘ ਮੰਨੇ ਵਾਲਾ ਬੀ.ਕੇ.ਯੂ ਡਕੌਂਦਾ ਧਨੇਰ, ਕੁੱਲ ਹਿੰਦ ਕਿਸਾਨ ਸਭਾ ਸੁਰਿੰਦਰ ਢੰਡੀਆਂ, ਟੀ.ਐੱਸ.ਦੇ ਮੰਡਲ ਪ੍ਰਧਾਨ ਸ਼ੇਰ ਸਿੰਘ ਆਦਿ ਨੇ ਕਿਹਾ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਕਰੇ ਨਹੀਂ ਤਾਂ ਕਿਸਾਨ ਜਥੇਬੰਦੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡਟ ਕੇ ਸਾਥ ਦੇਣ ਗਿਆ¢
ਪਿਛਲੀ ਖ਼ਬਰ ਆਊਟਸੋਰਸ ਯੂਨੀਅਨ ਵਲੋਂ ਸਿਵਲ ਸਰਜਨ ਫ਼ਾਜ਼ਿਲਕਾ ਨਾਲ ਅਹਿਮ ਬੈਠਕ, ਮੰਗਾਂ ਸੰਬੰਧੀ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਐਸ. ਡੀ. ਐਮ. ਦਫ਼ਤਰ ਅਬੋਹਰ ਮੂਹਰੇ ਧਰਨਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।