28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗਰਮੀ ਦੇ ਕਹਿਰ ਵਿਚਕਾਰ ਪਿੰਡ ਪੰਜਾਵਾ ਮਾਡਲ ਦੀ ਪੰਚਾਇਤ ਵਲੋਂ ਸਕੂਲੀ ਬੱਚਿਆਂ ਲਈ ਵੱਡਾ ਉਪਰਾਲਾ

ਅਜੀਤ ਡੈਸਕ 20-05-2026
• ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਕੀਤਾ ਭੇਟ
ਅਬੋਹਰ, 19 ਮਈ(ਵਿਵੇਕ ਹੂੜੀਆ) -ਅਬੋਹਰ ਅਤੇ ਆਸ-ਪਾਸ ਦੇ ਇਲਾਕੇ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਅਤੇ ਲੂ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਇਸ ਅੱਤ ਦੀ ਗਰਮੀ ਵਿਚ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੱਚਿਆਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਗਰਾਮ ਪੰਚਾਇਤ ਪੰਜਾਵਾ ਮਾਡਲ ਵਲੋਂ ਇਕ ਬੇਹੱਦ ਸ਼ਲਾਘਾਯੋਗ ਅਤੇ ਮਨੁੱਖਤਾ ਪੱਖੀ ਉਪਰਾਲਾ ਕੀਤਾ ਗਿਆ ਹੈ | ਪੰਚਾਇਤ ਵਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਪੰਜਾਵਾ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਠੰਢੇ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਕ ਹਾਈਟੈੱਕ ਵਾਟਰ ਕੂਲਰ ਅਤੇ ਆਰ.ਓ.ਸਿਸਟਮ ਭੇਟ ਕੀਤਾ ਗਿਆ | ਪੰਚਾਇਤ ਦੇ ਇਸ ਕਦਮ ਦੀ ਸਕੂਲ ਸਟਾਫ਼ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਸਕੂਲ ਦੇ ਹੈੱਡਮਾਸਟਰ ਸੁਭਾਸ਼ ਅਤੇ ਸਮੂਹ ਸਟਾਫ਼ ਵਲੋਂ ਗਰਾਮ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅੱਤ ਦੀ ਗਰਮੀ ਦੇ ਇਸ ਮੌਸਮ ਵਿਚ ਬੱਚਿਆਂ ਲਈ ਇਹ ਤੋਹਫ਼ਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ | ਇਸ ਨਾਲ ਬੱਚਿਆਂ ਨੂੰ ਬਿਮਾਰੀਆਂ ਤੋਂ ਨਿਜਾਤ ਮਿਲੇਗੀ ਅਤੇ ਸਾਫ਼ 'ਤੇ ਠੰਢਾ ਪਾਣੀ ਉਪਲਬਧ ਹੋ ਸਕੇਗਾ | ਇਸ ਦੌਰਾਨ ਪਿੰਡ ਵਾਸੀਆਂ ਨੇ ਆਖਿਆ ਕਿ ਪੰਜਾਵਾ ਮਾਡਲ ਦੀ ਪੰਚਾਇਤ ਵਲੋਂ ਕੀਤੇ ਜਾ ਰਹੇ ਅਜਿਹੇ ਲੋਕ ਭਲਾਈ ਦੇ ਕਾਰਜ ਦੂਜੇ ਪਿੰਡਾਂ ਦੀਆਂ ਪੰਚਾਇਤਾਂ ਲਈ ਵੀ ਇਕ ਵੱਡੀ ਪੇ੍ਰਰਨਾ ਹਨ | ਇਸ ਵਿਸ਼ੇਸ਼ ਮੌਕੇ 'ਤੇ ਗੁਣਵੰਤ ਸਿੰਘ ਪੰਜਾਵਾ, ਸਰਪੰਚ ਅਮਰ ਚੰਦ, ਗੁਰਸੇਵਕ ਸਿੰਘ, ਲੇਖਰਾਜ ਪੰਚ, ਹੈੱਡਮਾਸਟਰ ਸੁਭਾਸ਼, ਅਧਿਆਪਕ ਗੁਰਪ੍ਰੀਤ ਸਿੰਘ ਸਮੇਤ ਕਈ ਪਤਵੰਤੇ ਸੱਜਣ ਅਤੇ ਸਕੂਲੀ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡਾਂ ਦੇ ਬੱਚਿਆਂ ਨੇ ਬਚਾਈਆਂ ਪੇਂਡੂ ਖੇਡਾਂ, ਸ਼ਹਿਰੀ ਬੱਚੇ ਹੋ ਰਹੇ ਖੇਡਾਂ ਤੋਂ ਦੂਰ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇਵਾਲਾ ਵਿਖੇ ਸ਼ਾਨਦਾਰ 'ਗਰੈਜੂਏਸ਼ਨ ਸੈਰੇਮਨੀ' ਅਤੇ ਇਨਾਮ ਵੰਡ ਸਮਾਰੋਹ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।