28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡਾਂ ਦੇ ਬੱਚਿਆਂ ਨੇ ਬਚਾਈਆਂ ਪੇਂਡੂ ਖੇਡਾਂ, ਸ਼ਹਿਰੀ ਬੱਚੇ ਹੋ ਰਹੇ ਖੇਡਾਂ ਤੋਂ ਦੂਰ

ਅਜੀਤ ਡੈਸਕ 20-05-2026
ਮੰਡੀ ਘੁਬਾਇਆ, 19 ਮਈ (ਅਮਨ ਬਵੇਜਾ)-ਜਿੱਥੇ ਇਕ ਪਾਸੇ ਸ਼ਹਿਰਾਂ ਦੇ ਬੱਚੇ ਮੋਬਾਈਲ ਤੇ ਵੀਡੀਓ ਗੇਮਾਂ ਵਿਚ ਉਲਝ ਕੇ ਖੇਡ ਮੈਦਾਨਾਂ ਤੋਂ ਦੂਰ ਹੋ ਰਹੇ ਹਨ, ਉੱਥੇ ਪੰਜਾਬ ਦੇ ਪਿੰਡਾਂ ਦੇ ਬੱਚੇ ਅੱਜ ਵੀ ਗੁੱਲੀ-ਡੰਡਾ, ਕਬੱਡੀ 'ਤੇ ਖੁੱਦੋ-ਖੂੰਡੀ, ਪਿੱਠੂ ਗੇਮ ਵਰਗੀਆਂ ਸਦੀਆਂ ਪੁਰਾਣੀਆਂ ਪੇਂਡੂ ਖੇਡਾਂ ਨੂੰ ਖੇਡ ਕੇ ਆਪਣੀ ਵਿਰਾਸਤ ਨੂੰ ਸੰਭਾਲ ਰਹੇ ਹਨ | ਇਹ ਬੱਚੇ ਨਾ ਸਿਰਫ਼ ਆਪਣੇ ਵਿਰਸੇ ਨੂੰ ਸਾਂਭ ਰਹੇ ਹਨ, ਸਗੋਂ ਸਿਹਤਮੰਦ ਜੀਵਨ ਦੀ ਮਿਸਾਲ ਵੀ ਬਣ ਰਹੇ ਹਨ | ਬੇਸ਼ੱਕ ਗਰਮੀ ਦੇ ਇਹ ਦਿਨ ਤਪਦੀ ਲੋਅ ਵਾਲੇ ਹਨ ਪਰ ਫਿਰ ਵੀ ਕਈ ਪਿੰਡਾਂ ਦੇ ਗਰਾੳਾੂਡ ਸ਼ਾਮ ਹੁੰਦਿਆਂ ਹੀ ਬੱਚਿਆਂ ਅਤੇ ਨੌਜਵਾਨਾਂ ਨਾਲ ਭਰ ਜਾਂਦੇ ਹਨ | ਇਹ ਬੱਚੇ ਕਦੇ ਕਬੱਡੀ, ਕਦੇ ਵਾਲੀਬਾਲ ਤੇ ਕਦੇ ਹੋਰ ਖੇਡਾਂ ਖੇਡਦੇ ਹਨ | ਬੱਚੇ ਦੱਸਦੇ ਹਨ ਕਿ ਮੋਬਾਈਲ ਨਾਲੋਂ ਇੱਥੇ ਜ਼ਿਆਦਾ ਮਜ਼ਾ ਆਉਂਦਾ ਪਰ ਵੱਡੇ ਸ਼ਹਿਰਾਂ ਵਿਚ ਹਾਲਾਤ ਚਿੰਤਾਜਨਕ ਹਨ | ਫਲੈਟ ਸਭਿਆਚਾਰ ਕਾਰਨ ਬੱਚਿਆਂ ਕੋਲ ਖੇਡਣ ਲਈ ਥਾਂ ਹੀ ਨਹੀਂ ਬਚੀ | ਮਾਪੇ ਵੀ ਬੱਚਿਆਂ ਦੇ ਸੁਰੱਖਿਅਤ ਰਹਿਣ ਲਈ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ | ਨਤੀਜਾ ਇਹ ਕਿ 6 ਸਾਲ ਦਾ ਬੱਚਾ ਵੀ ਮੋਟਾਪੇ, ਚਸ਼ਮੇ ਤੇ ਹੋਰ ਬਿਮਾਰੀਆਂ ਤੋਂ ਪੀੜਤ ਹੈ | ਬੱਚਿਆਂ ਵਿਚ ਵਿਟਾਮਿਨ-ਡੀ ਦੀ ਕਮੀ, ਮੋਟਾਪਾ ਤੇ ਚਿੰਤਾ ਦੀ ਬਿਮਾਰੀ ਹੈ | ਇਸ ਦਾ ਸੱਭ ਤੋਂ ਵੱਡਾ ਕਾਰਨ ਹੈ ਸਰੀਰਕ ਗਤੀਵਿਧੀ ਦੀ ਘਾਟ ਹੈ | ਪੇਂਡੂ ਖੇਡਾਂ ਸਿਰਫ਼ ਮਨੋਰੰਜਨ ਨਹੀਂ ਸਗੋਂ ਸਾਡੇ ਸਭਿਆਚਾਰ ਦਾ ਹਿੱਸਾ ਹਨ | ਕਬੱਡੀ ਟੀਮ ਵਰਕ ਸਿਖਾਉਂਦੀ ਹੈ, ਗੁੱਲੀ-ਡੰਡਾ ਨਿਸ਼ਾਨਾ ਪੱਕਾ ਕਰਦਾ ਹੈ ਤੇ ਖਿੱਦੋ ਖੰੂਡੀ ਇੱਕ-ਦੂਜੇ ਦੀ ਮਦਦ ਕਰਨਾ ਸਿਖਾਉਂਦੀ ਹੈ | ਇਹ ਖੇਡਾਂ ਬਿਨਾਂ ਕਿਸੇ ਖ਼ਰਚੇ ਤੋਂ ਖੇਡੀਆਂ ਜਾ ਸਕਦੀਆਂ ਹਨ | ਪਿੰਡਾਂ ਦੇ ਬੱਚਿਆਂ ਦਾ ਇੱਕ ਡੰਡਾ ਤੇ ਗੁੱਲੀ ਜਾਂ ਪੁਰਾਣੇ ਕੱਪੜੇ ਦੀ ਗੇਂਦ ਨਾਲ ਹੀ ਸਾਰਾ ਦਿਨ ਲੰਘ ਜਾਂਦਾ ਹੈ | ਸਮੇਂ ਦੇ ਨਾਲ ਬੇਸ਼ੱਕ ਬਹੁਤ ਕੁੱਝ ਬਦਲ ਰਿਹਾ ਹੈ ਅਤੇ ਪਰ ਸ਼ਹਿਰੀ ਬੱਚਿਆਂ ਦੀ ਸਿਹਤਮੰਦ ਜੀਵਨ ਸ਼ੈਲੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ |
ਪਿਛਲੀ ਖ਼ਬਰ ਅਧਿਆਪਕਾਂ ਨੇ ਜਨਗਣਨਾ ਅਤੇ ਚੋਣ ਡਿਊਟੀ ਲੱਗਣ ਕਾਰਨ ਉਪ-ਮੰਡਲ ਮੈਜਿਸਟਰੇਟ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਗਰਮੀ ਦੇ ਕਹਿਰ ਵਿਚਕਾਰ ਪਿੰਡ ਪੰਜਾਵਾ ਮਾਡਲ ਦੀ ਪੰਚਾਇਤ ਵਲੋਂ ਸਕੂਲੀ ਬੱਚਿਆਂ ਲਈ ਵੱਡਾ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।