ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ ਵਲੋਂ ਸ਼ਹਿਰ ਦੇ ਵਾਰਡ ਨੰਬਰ 18 ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਅਮਰ ਗੇਧਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਚਾਰ ਸਾਲ ਦੌਰਾਨ ਅਬੋਹਰ ਸ਼ਹਿਰ 'ਚ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ | ਆਪ ਦੀ ਸਰਕਾਰ ਨੇ ਸੁੰਦਰ ਸ਼ਹਿਰ ਅਬੋਹਰ ਨੂੰ ਅੱਖੋਂ ਪਰੋਖੇ ਕਰ ਨਰਕ ਬਣਾ ਦਿੱਤਾ ਹੈ | ਹੋਰ ਤਾਂ ਹੋਰ ਸ਼ਹਿਰ ਵਾਸੀ ਪੀਣ ਦੇ ਸਾਫ਼ ਪਾਣੀ ਨੂੰ ਵੀ ਤਰਸ ਰਹੇ ਹਨ | ਤੁਸੀਂ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਝਾਂਸੇ ਵਿਚ ਨਾ ਆ ਜਾਇਓ | ਤੁਸੀਂ ਇਸ ਵਾਰ ਭਾਜਪਾ ਉਮੀਦਵਾਰ ਅਮਰ ਗੇਧਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ | ਇਸ ਮੌਕੇ ਉਮੀਦਵਾਰ ਅਮਰ ਗੇਧਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |