17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਬੋਹਰ ਇਲਾਕੇ 'ਚ ਗਰਮੀ ਦੇ ਕਹਿਰ ਨਾਲ ਕਿੰਨੂ ਤੇ ਮਾਲਟੇ ਦੇ ਬਾਗ਼ ਝੁਲਸਣ ਲੱਗੇ

ਅਬੋਹਰ ਦੇ ਪਿੰਡ ਦੌਲਤਪੁਰਾ ਵਿਖੇ ਗਰਮੀ ਦੇ ਕਹਿਰ ਨਾਲ ਝੁਲਸੇ ਹੋਏ ਕਿੰਨੂ ਦੇ ਬਾਗ਼ ਦਾ ਦਿ੍ਸ਼ | ਤਸਵੀਰ-ਸੁਖਜੀਤ ਸਿੰਘ ਬਰਾੜ <br/> 24-05-2026
ਅਬੋਹਰ, 23 ਮਈ (ਸੁਖਜੀਤ ਸਿੰਘ ਬਰਾੜ)-ਅਬੋਹਰ ਇਲਾਕੇ ਵਿਚ ਪੈ ਰਹੀ ਭਿਆਨਕ ਗਰਮੀ ਦੇ ਕਹਿਰ ਕਾਰਨ ਕਿੰਨੂ ਅਤੇ ਮਾਲਟੇ ਦੇ ਬਾਗ਼ ਝੁਲਸਣੇ ਸ਼ੁਰੂ ਹੋ ਗਏ ਹਨ | ਬਾਗ਼ਬਾਨ ਕਿਸਾਨਾਂ ਵਿਜੈ ਕੁਮਾਰ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਅਬੋਹਰ ਇਲਾਕੇ ਵਿਚ ਪੂਰੇ ਭਾਰਤ ਦੇ ਕਰੀਬ 62 ਫ਼ੀਸਦੀ ਕਿੰਨੂ ਦੀ ਪੈਦਾਵਾਰ ਹੁੰਦੀ ਹੈ ਅਤੇ ਇਸ ਇਲਾਕੇ ਵਿਚ ਕਰੀਬ 40 ਹਜ਼ਾਰ ਹੈਕਟੇਅਰ ਰਕਬੇ ਵਿਚ ਕਿੰਨੂ ਅਤੇ ਮਾਲਟੇ ਦੇ ਬਾਗ਼ ਹਨ | ਬਾਗ਼ਬਾਨਾਂ ਅਨੁਸਾਰ ਇਨ੍ਹਾਂ ਬਾਗ਼ਾਂ ਨੂੰ ਸਿਰਫ਼ ਨਹਿਰੀ ਪਾਣੀ ਹੀ ਦਿੱਤਾ ਜਾ ਸਕਦਾ ਹੈ, ਪਰ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਤਾਪਮਾਨ ਵੀ 47 ਡਿਗਰੀ ਦੇ ਆਸ-ਪਾਸ ਪਹੁੰਚ ਚੁੱਕਾ ਹੈ | ਇਸ ਭਿਆਨਕ ਗਰਮੀ ਕਾਰਨ ਬਾਗ਼ ਬੁਰੀ ਤਰ੍ਹਾਂ ਝੁਲਸ ਰਹੇ ਹਨ | ਦੂਜੇ ਪਾਸੇ ਨਹਿਰੀ ਵਿਭਾਗ ਵਲੋਂ 26 ਮਈ ਤੋਂ ਇਲਾਕੇ ਦੀ ਨਹਿਰ ਦੀ ਬੰਦੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਸਬੰਧੀ ਬਾਗ਼ਬਾਨ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਸੁਖਮੰਦਰ ਸਿੰਘ ਝੋਰੜ ਖੇੜਾ, ਗੁਣਵੰਤ ਸਿੰਘ ਪੰਜਾਵਾ, ਅਜੇ ਵਧਵਾ ਅਤੇ ਕੁਲਦੀਪ ਸਿੰਘ ਸ਼ੇਰਗੜ੍ਹ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਨਾਜ਼ੁਕ ਸਮੇਂ ਦੌਰਾਨ ਨਹਿਰ ਦੀ ਬੰਦੀ ਬਿਲਕੁਲ ਨਾ ਕੀਤੀ ਜਾਵੇ | ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਬਾਗ਼ਬਾਨਾਂ ਦੇ ਬਾਗ਼ ਪਹਿਲਾਂ ਹੀ ਅੱਤ ਦੀ ਗਰਮੀ ਕਾਰਨ ਖ਼ਤਰੇ ਵਿਚ ਹਨ | ਜੇਕਰ ਵਿਭਾਗ ਨੇ ਇਸ ਦੇ ਬਾਵਜੂਦ ਹੁਣ ਨਹਿਰ ਬੰਦੀ ਕੀਤੀ ਤਾਂ ਕਿਸਾਨ ਯੂਨੀਅਨਾਂ ਵਲੋਂ ਤਿੱਖਾ ਅਤੇ ਸਖ਼ਤ ਸੰਘਰਸ਼ ਵਿੱਢਿਆ ਜਾਵੇਗਾ | ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਹੀ ਨਹੀਂ ਚੁੱਕਿਆ |
ਪਿਛਲੀ ਖ਼ਬਰ 4161 ਮਾਸਟਰ ਕਾਡਰ ਦੇ 253 ਅਧਿਆਪਕਾਂ ਨੂੰ ਜਾਰੀ ਟਰਮੀਨੇਸ਼ਨ ਦੇ ਸ਼ੋਅ-ਕਾਜ਼ ਨੋਟਿਸ ਤੁਰੰਤ ਵਾਪਸ ਲਵੇ ਵਿਭਾਗ-ਅਧਿਆਪਕ ਯ... ਅਗਲੀ ਖ਼ਬਰ ਸਿਟੀਜ਼ਨ ਵੈੱਲਫੇਅਰ ਕੌਂਸਲ ਅਤੇ ਅਰੋੜਵੰਸ਼ ਸਭਾ ਵਲੋਂ ਪੈਨੇਸੀਆ ਪਬਲਿਕ ਸਕੂਲ 'ਚ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।