ਅਬੋਹਰ, 4 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਨਵ ਨਿਯੁਕਤ ਮੈਂਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਦੀ ਜਿੱਤ ਦੀ ਖ਼ੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਰ ਕੌਂਸਲ ਚੋਣਾਂ ਦੌਰਾਨ ਅਬੋਹਰ ਦੇ ਵਕੀਲ ਭਾਈਚਾਰੇ ਵਲੋਂ ਵੱਡੇ ਪੱਧਰ ‘ਤੇ ਸਹਿਯੋਗ ਦੇ ਨਾਲ ਦਿਆਲ ਪ੍ਰਤਾਪ ਸਿੰਘ ਰੰਧਾਵਾ ਦੀ ਜਿੱਤ ਲਈ ਕਾਮਨਾ ਕੀਤੀ ਗਈ ਸੀ। ਜਿਸ ਤਹਿਤ ਉਨ੍ਹਾਂ ਦੀ ਸ਼ਾਨਦਾਰ ਜਿੱਤ ਉਪਰੰਤ ਅੱਜ ਹਨੂਮਾਨਗੜ੍ਹ ਰੋਡ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਨਵ-ਨਿਯੁਕਤ ਬਾਰ ਕੌਂਸਲ ਦੇ ਮੈਂਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ ਆਪਣੀ ਟੀਮ ਸਣੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਅਬੋਹਰ ਦੇ ਵਕੀਲ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਰ ਕੌਂਸਲ ਮੈਂਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੂੰ ਸਿਰੋਪਾ� ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਨੇ ਸ਼ੁਕਰਾਨਾ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਵਕੀਲ ਭਾਈਚਾਰੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡੀ.ਪੀ ਰੰਧਾਵਾ ਅਬੋਹਰ ਦੇ ਵਕੀਲ ਭਾਈਚਾਰੇ ਦੀ ਸਮੱਸਿਆ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਜਿਸ ‘ਤੇ ਡੀ.ਪੀ ਰੰਧਾਵਾ ਨੇ ਅਬੋਹਰ ਦੇ ਵਕੀਲਾਂ ਦੇ ਕੰਮ ਹਮੇਸ਼ਾ ਅਗਾਂਹ ਵੱਧ ਕੇ ਕਰਵਾਉਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਬਾਰ ਐਸੋਸੀਏਸ਼ਨ ਅਬੋਹਰ ਦੇ ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਅਵਤਾਰ ਸਿੰਘ ਬਜਾਜ, ਅਮਿੱਤ ਅਸੀਜਾ ਬਾਵਾ, ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਤਿੰਨਾ, ਅਣੂ ਅਹੂਜਾ, ਮੁਕੇਸ਼ ਲੱਕੀ, ਸਰਵਨ ਕੁਮਾਰ, ਹੈਪੀ ਬਰਾੜ, ਅਜੈ ਪਾਲ ਸਿੰਘ ਜਾਖੜ, ਐਡਵੋਕੇਟ ਗੌਰਵ ਧੂੜੀਆ, ਵਿਕਾਸ ਕੌਸ਼ਲ, ਗੁਰਿੰਦਰ ਸਿੰਘ ਲਾਊ ਜਾਖੜ, ਸਫਲ ਹਰਪ੍ਰੀਤ ਸਿੰਘ, ਵਿਨੋਦ ਕੁਮਾਰ ਬੇਰੀ, ਤੇਜਵੀਰ ਸਿੰਘ ਬਰਾੜ, ਜਤਿੰਦਰ ਕੌਰ, ਵਿਜੈ ਉਪਵੇਜਾ, ਸੁਨੀਲ ਸਚਦੇਵਾ, ਆਭਾ ਬਾਘਲਾ, ਸਿਮਰਨ ਸੋਢੀ, ਕਸ਼ਮੀ ਬਵੇਜਾ, ਪ੍ਰਭਜੋਤ ਸਿੰਘ ਕਾਲੜਾ, ਸਰਬਜੀਤ ਸਿੰਘ, ਕ੍ਰਿਸ਼ਨ ਕੁਮਾਰ, ਅਨੰਦ ਕੁਮਾਰ ਗੁਪਤਾ, ਧਰਮਪਾਲ ਸੋਖਲ, ਰਾਹੁਲ ਸੁਮਾਨੀ ਆਦਿ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਲੋਕ ਹਾਜ਼ਰ ਸਨ।