ਅਬੋਹਰ, 4 ਜੂਨ (ਵਿਵੇਕ ਹੂੜੀਆ)-ਲਾਇਨਜ਼ ਕਲੱਬ ਮੰਡੀ ਦੇ ਅਹੁਦੇਦਾਰਾਂ ਦੀ ਇਕ ਅਹਿਮ ਬੈਠਕ ਚੇਅਰਮੈਨ ਨਰੇਸ਼ ਖੁਰਾਨਾ, ਸੀਨੀਅਰ ਮੈਂਬਰ ਡਾ. ਐੱਚ. ਐੱਸ. ਪੋਪਲੀ ਅਤੇ ਪੀ.ਐੱਨ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਦੌਰਾਨ ਸਾਲ 2026-27 ਲਈ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਸੰਗਠਨ ਦੇ ਕੰਮਾਂ ਨੂੰ ਹੋਰ ਸੁਚਾਰੂ ਅਤੇ ਗਤੀਸ਼ੀਲ ਬਣਾਉਣ ਦੀ ਪਰੰਪਰਾ ਤਹਿਤ ਸਰਬਸੰਮਤੀ ਨਾਲ ਪੰਕਜ ਤਾਇਲ ਨੂੰ ਪ੍ਰਧਾਨ, ਗੁਰਤੇਜ ਸਿੰਘ ਨੂੰ ਸਕੱਤਰ, ਰਣਜੀਤ ਸਿੰਘ ਰਾਣਾ ਨੂੰ ਕੈਸ਼ੀਅਰ ਅਤੇ ਗੌਰਵ ਨਾਗਪਾਲ ਨੂੰ ਪੀ.ਆਰ.�. ਨਿਯੁਕਤ ਕੀਤਾ ਗਿਆ।ਬੈਠਕ ਵਿਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸੰਗਠਨ ਦੀਆਂ ਭਵਿੱਖੀ ਯੋਜਨਾਵਾਂ ਸਮੇਤ ਸਮਾਜ ਭਲਾਈ ਦੇ ਕਾਰਜਾਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਨਵੀਂ ਚੁਣੀ ਗਈ ਕਾਰਜਕਾਰਨੀ ਨੇ ਅਹੁਦਾ ਸੰਭਾਲਦਿਆਂ ਹੀ ਕਲੱਬ ਦੀ ਸੇਵਾ, ਸਮਾਜਿਕ ਸਰੋਕਾਰਾਂ ਅਤੇ ਜਨ-ਕਲਿਆਣ ਦੀਆਂ ਗਤੀਵਿਧੀਆਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦਾ ਪ੍ਰਣ ਲਿਆ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਬੈਠਕ ਦੀ ਸਮਾਪਤੀ ਕਲੱਬ ਦੀ ਇੱਕਜੁੱਟਤਾ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਦੇ ਸੰਕਲਪ ਨਾਲ ਹੋਈ। ਇਸ ਅਹਿਮ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਨਾਗਪਾਲ, ਕਰਨ ਭਾਦੂ, ਮਨਪ੍ਰੀਤ ਸਿੰਘ ਬਰਾੜ, ਵਿਕਾਸ ਸੋਨੂੰ ਐੱਮ.ਪੀ., ਸਤਪਾਲ ਤਰਮਾਲਾ, ਆਰ.ਐੱਸ. ਭੁੱਲਰ, ਅਮਿੱਤ ਮੋਦੀ, ਪਵਨ ਕਟਾਰੀਆ, ਜਸਪਾਲ ਸਰਾਂਵਾਂ ਅਤੇ ਪੰਨਾ ਲਾਲ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।