14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵਟਸਐਪ ਲਿੰਕ ਨੇ ਨੌਜਵਾਨ ਦੇ ਖਾਤੇ ਵਿਚੋਂ ਉਡਾਏ 5 ਹਜ਼ਾਰ ਰੁਪਏ, ਨੌਜਵਾਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ

ਅਜੀਤ ਡੈਸਕ 05-06-2026
ਗੁਰੂਹਰਸਹਾਏ, 4 ਜੂਨ (ਕਪਿਲ ਕੰਧਾਰੀ)-ਸਾਈਬਰ ਠੱਗੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ ਨੌਜਵਾਨ ਦਾ ਵਟਸਐਪ ਨੰਬਰ ਹੈੱਕ ਕਰਕੇ ਉਸ ਦੇ ਸੰਪਰਕਾਂ ਨੂੰ ਫ਼ਰਜ਼ੀ ਲਿੰਕ ਭੇਜੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਨੌਜਵਾਨ ਰੋਕੀ ਨਰੂਲਾ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਦਾ ਵਟਸਐਪ ਹੈਕਰਾਂ ਵਲੋਂ ਹੈੱਕ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਹੈੱਕਰ ਉਸ ਦੇ ਨੰਬਰ ਤੋਂ ਉਸ ਦੇ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਇਕ ਸ਼ੱਕੀ ਲਿੰਕ ਭੇਜ ਰਹੇ ਹਨ ਸੁਨੇਹੇ ਵਿਚ ਲਿਖਿਆ ਜਾ ਰਿਹਾ ਹੈ ਕਿ ਇਸ ਲਿੰਕ ਨੂੰ ਖੋਲ੍ਹਣ ‘ਤੇ ਤੁਹਾਨੂੰ 2000 ਰੁਪਏ ਮਿਲਣਗੇ ਲਾਲਚ ਵਿਚ ਆ ਕੇ ਜਿਹੜੇ ਲੋਕ ਇਸ ਲਿੰਕ ਨੂੰ ਖੋਲ੍ਹ ਰਹੇ ਹਨ। ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਰੋਕੀ ਨਰੂਲਾ ਦੇ ਬੈਂਕ ਖਾਤੇ ਵਿਚੋਂ ਕਰੀਬ 5 ਹਜ਼ਾਰ ਰੁਪਏ ਕੱਟ ਲਏ ਗਏ। ਜਿਸ ਕਾਰਨ ਉਸ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਰੋਕੀ ਨਰੂਲਾ ਨੇ ਦੱਸਿਆ ਕਿ ਉਸ ਦਾ ਵਟਸਐਪ ਨੰਬਰ ਹੈਕ ਹੋਣ ਤੋਂ ਬਾਅਦ ਹੈੱਕਰ ਉਸ ਦੇ ਸੰਪਰਕਾਂ ਨੂੰ ਲਗਾਤਾਰ ਫ਼ਰਜ਼ੀ ਲਿੰਕ ਭੇਜ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਨੰਬਰ ਤੋਂ ਆਉਣ ਵਾਲੇ ਕਿਸੇ ਵੀ ਸ਼ੱਕੀ ਲਿੰਕ ਨੂੰ ਨਾ ਖੋਲਿ੍ਆ ਜਾਵੇ ਅਤੇ ਨਾ ਹੀ ਕਿਸੇ ਹੋਰ ਨੂੰ ਅੱਗੇ ਭੇਜਿਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਸਾਈਬਰ ਕ੍ਰਾਈਮ ਦਫ਼ਤਰ ਫ਼ਿਰੋਜ਼ਪੁਰ ਪਹੁੰਚਿਆ ਸੀ। ਪਰ ਉੱਥੇ ਉਸ ਨੂੰ ਰਾਸ਼ਟਰੀ ਸਾਈਬਰ ਹੈਲਪ ਲਾਈਨ ਨੰਬਰ 1930 ‘ਤੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨੇ 1930 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ। ਰੋਕੀ ਨਰੂਲਾ ਨੇ ਕਿਹਾ ਕਿ ਉਹ ਰੋਜ਼ਾਨਾ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਿਹਨਤ ਨਾਲ ਜੋੜੀ ਹੋਈ ਰਕਮ ਵਿਚੋਂ 5 ਹਜ਼ਾਰ ਰੁਪਏ ਦਾ ਨੁਕਸਾਨ ਉਸ ਲਈ ਬਹੁਤ ਵੱਡਾ ਝਟਕਾ ਹੈ। ਉਸ ਮੁਤਾਬਿਕ ਇਕ ਮਜ਼ਦੂਰ ਲਈ ਇਹ ਰਕਮ ਇਕੱਠੀ ਕਰਨੀ ਆਸਾਨ ਨਹੀਂ ਹੁੰਦੀ ਅਤੇ ਅਚਾਨਕ ਖਾਤੇ ਵਿਚੋਂ ਪੈਸੇ ਨਿਕਲ ਜਾਣ ਕਾਰਨ ਉਸ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ। ਸਾਈਬਰ ਠੱਗੀ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਇਨਾਮ, ਨਕਦ ਰਕਮ ਜਾਂ ਹੋਰ ਲਾਲਚ ਦੇਣ ਵਾਲੇ ਸੁਨੇਹਿਆਂ ‘ਤੇ ਭਰੋਸਾ ਨਾ ਕੀਤਾ ਜਾਵੇ।
ਪਿਛਲੀ ਖ਼ਬਰ ਨਸ਼ੇ ਦੀ ਹਾਲਤ ‘ਚ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਅਬੋਹਰ ‘ਚ ਲਾਇਨਜ਼ ਕਲੱਬ ਮੰਡੀ ਦੀ ਨਵੀਂ ਕਾਰਜਕਾਰਨੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।