31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 06-06-2026
ਫ਼ਾਜ਼ਿਲਕਾ, 5 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁੱਡੀ ਦੇਵੀ ਪਤਨੀ ਜਗਦੀਸ਼ ਵਾਸੀ ਸ਼ੇਰੇਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 15 ਮਈ ਨੂੰ ਕਰੀਬ 12 ਵਜੇ ਦੁਪਹਿਰ ਉਹ ਆਪਣੇ ਪਤੀ ਜਗਦੀਸ਼ ਅਤੇ ਲੜਕੇ ਸੁਗਰੀਵ ਨਾਲ ਘਰ ਵਿਚ ਮੌਜੂਦ ਸੀ ਤਾਂ ਘਰ ਦੇ ਬਾਹਰ ਇਕ ਕਾਰ ਆਈ, ਜਿਸ ਵਿਚੋਂ ਮਹਾਂਵੀਰ ਪੁੱਤਰ ਕੁਸ਼ਲ ਰਾਮ, ਗਿਰਧਾਰੀ ਪੁੱਤਰ ਮਹਾਂਵੀਰ ਵਾਸੀ ਘੁੰਮੜਵਾਲੀ, ਰਾਜਸਥਾਨ ਅਤੇ ਇਕ ਅਣਪਛਾਤਾ ਵਿਅਕਤੀ ਜੋ ਕਿ ਕਾਰ ਦਾ ਡਰਾਈਵਰ ਸੀ, ਉਤਰ ਕੇ ਆਏ | ਮਹਾਂਵੀਰ ਨੇ ਲਲਕਾਰਾ ਮਾਰ ਕੇ ਕਿਹਾ ਕਿ ਬਾਹਰ ਆਓ ਅੱਜ ਤੁਹਾਨੂੰ ਮਜ਼ਾ ਚਖਾਉਂਦੇ ਹਾਂ, ਜਦੋਂ ਉਹ ਬਾਹਰ ਗਏ ਤਾਂ ਉਨ੍ਹਾਂ ਨੇ ਕਾਰ ਵਿਚੋਂ ਲੱਕੜ ਦੇ ਡੰਡੇ ਅਤੇ ਸੋਟੀਆਂ ਚੁੱਕ ਲਈਆਂ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ |
ਪਿਛਲੀ ਖ਼ਬਰ ਨਸ਼ੇੜੀ ਟਰੈਕਟਰ ਚਾਲਕ ਨੇ ਹਸਪਤਾਲ ਬਾਹਰ ਖੜ੍ਹੀਆਂ 5 ਕਾਰਾਂ ਨੂੰ ਦਰੜਿਆ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਬੱਸ ਨੂੰ ਬਚਾਉਂਦਿਆਂ ਘੋੜਾ ਟਰਾਲਾ ਸੜਕ ਕਿਨਾਰੇ ਖਾਲ਼ੇ 'ਚ ਪਲਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।