19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਿਨਾਂ ਟਿਊਸ਼ਨ 96.7 ਫ਼ੀਸਦੀ ਅੰਕ ਹਾਸਲ ਕਰਨ ਵਾਲੀ ਵਿਦਿਆਰਥਣ ਭੂਮਿਕਾ ਦਾ ਅਰੋੜਾ ਵਿਕਾਸ ਮੰਚ ਨੇ ਕੀਤਾ ਸਨਮਾਨ

ਅਜੀਤ ਡੈਸਕ 07-06-2026
ਅਬੋਹਰ, 6 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਵਾਸੀ ਵਿਜੈ ਨਰੂਲਾ ਦੀ ਹੋਣਹਾਰ ਸਪੁੱਤਰੀ ਭੂਮਿਕਾ ਵਲੋਂ ਬਾਰ੍ਹਵੀਂ ਜਮਾਤ ਵਿਚ 96.7 ਫ਼ੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ 'ਤੇ ਅਰੋੜਾ ਵਿਕਾਸ ਮੰਚ ਵਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਭੂਮਿਕਾ ਦੀ ਇਸ ਮਿਸਾਲੀ ਸਫਲਤਾ ਦੀ ਖ਼ਬਰ ਮਿਲਦਿਆਂ ਹੀ ਮੰਚ ਦੇ ਪ੍ਰਧਾਨ ਗਗਨ ਚੁੱਘ ਵਲੋਂ ਹੋਣਹਾਰ ਵਿਦਿਆਰਥਣ ਦਾ ਉਤਸ਼ਾਹ ਨੂੰ ਵਧਾਉਣ ਲਈ ਗਲੀ ਨੰਬਰ 6 ਸਥਿਤ ਬੰਬੇ ਇੰਸਟੀਚਿਊਟ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ | ਇਸ ਮੌਕੇ ਮੰਚ ਵਲੋਂ ਭੂਮਿਕਾ ਨੂੰ ਸ੍ਰੀ ਅਰੂਟ ਜੀ ਦਾ ਆਸ਼ੀਰਵਾਦ ਸਰੂਪ ਹਾਰ ਅਤੇ ਇਕ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਭੂਮਿਕਾ ਨੇ ਦੱਸਿਆ ਕਿ ਉਸ ਨੇ ਮੈਰੀਟੋਰੀਅਸ ਸਕੂਲ ਬਠਿੰਡਾ ਤੋਂ ਕਾਮਰਸ ਸਟ੍ਰੀਮ ਵਿਚ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕੀਤੀ ਹੈ | ਹੈਰਾਨੀਜਨਕ ਅਤੇ ਪ੍ਰੇਰਨਾਦਾਇਕ ਗੱਲ ਇਹ ਰਹੀ ਕਿ ਉਸ ਨੇ ਬਿਨਾਂ ਕਿਸੇ ਬਾਹਰੀ ਪ੍ਰਾਈਵੇਟ ਟਿਊਸ਼ਨ ਦੇ ਸਵੈ-ਅਧਿਐਨ ਦੇ ਦਮ 'ਤੇ 96.7 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਸਥਾਨ ਬਣਾਇਆ | ਭੂਮਿਕਾ ਨੇ ਆਪਣੀ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਦੀ ਸਹੀ ਅਗਵਾਈ ਅਤੇ ਸਹਿਯੋਗ ਨੂੰ ਦਿੱਤਾ | ਇਸ ਮੌਕੇ ਭੂਮਿਕਾ ਦੇ ਪਿਤਾ ਪੱਤਰਕਾਰ ਵਿਜੈ ਨਰੂਲਾ, ਸੁਭਾਸ਼ ਠੱਠਈ ਅਤੇ ਬੰਟੀ ਵਢੇਰਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਬੱਚੀ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਮੋਟਰ ਚੋਰਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਖ਼ੁਦ ਕੀਤੀ ਕਾਰਵਾਈ, ਚੋਰ ਨੂੰ ਤਾਂਬੇ ਦੀ ਤਾਰ ਸਮੇਤ ਫੜ ਕੇ ਪੁਲਿਸ ਹਵਾਲੇ ਕੀ... ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ 'ਤੇ ਐੱਸ.ਡੀ.ਐੱਮ. ਵਲੋਂ ਤਹਿਸੀਲ ਕੰਪਲੈਕਸ 'ਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।