ਢੀਂਗਾਂਵਾਲੀ ਵਿਖੇ ਸਰਪੰਚ ਚਰਨਜੀਤ ਸਿਆਗ ਨੇ ਕੀਤਾ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ
ਅਬੋਹਰ, 14 ਅਕਤੂਬਰ (ਵਿਵੇਕ ਹੂੜੀਆ)- ਬੱਲੂਆਣਾ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਬਲਾਕ ਸੀਤੋ ਗੁੰਨ੍ਹੋਂ ਦੇ ਪਿੰਡ ਢੀਂਗਾਵਾਲੀ ਵਿਖੇ ਨਵੇਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਪਿੰਡ ਦੇ ਸਰਪੰਚ ਚਰਨਜੀਤ ਸਿਆਗ ਵਲੋਂ ਕੀਤਾ ਗਿਆ। ਇਸ ਕਲੀਨਿਕ ਦੇ ਸ਼ੁਰੂ ਹੋਣ ਨਾਲ ਢੀਂਗਾਵਾਲੀ ਸਮੇਤ ਆਸ-ਪਾਸ ਦੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਹੁਣ ਆਪਣੇ ਘਰਾਂ ਦੇ ਨੇੜੇ ਹੀ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਮਿਲ ਸਕਣਗੀਆਂ।
ਪਿੰਡ ਢੀਂਗਾਵਾਲੀ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਸਰਪੰਚ ਚਰਨਜੀਤ ਸਿਆਗ, ਡਾ. ਨਵੀਨ ਮਿੱਤਲ ਅਤੇ ਪਿੰਡ ਵਾਸੀ। ਅਜੀਤ ਤਸਵੀਰ
15-10-2026