ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਨੇ ਭਾਰਤ ਦੇ ਖੇਤੀਬਾੜੀ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਇਕ ਮੰਗ ਪੱਤਰ ਵਿਚ ਬਾਰਸ਼ ਕਾਰਨ ਦਾਣਾ ਮੰਡੀ ਅੰਦਰ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਨ ਸਬੰਧੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਜਿੱਥੇ ਦਾਣਾ ਮੰਡੀ ਫ਼ਾਜ਼ਿਲਕਾ ਅੰਦਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ, ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਕ
ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਂਅ ਨੂੰ ਮੰਗ ਪੱਤਰ ਡੀ.ਸੀ. ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੂੰ ਸੌਂਪਦੇ ਹੋਏ ਆਗੂ। ਅਜੀਤ ਤਸਵੀਰ
15-10-2026
ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਨੇ ਭਾਰਤ ਦੇ ਖੇਤੀਬਾੜੀ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਇਕ ਮੰਗ ਪੱਤਰ ਵਿਚ ਬਾਰਸ਼ ਕਾਰਨ ਦਾਣਾ ਮੰਡੀ ਅੰਦਰ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਨ ਸਬੰਧੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਜਿੱਥੇ ਦਾਣਾ ਮੰਡੀ ਫ਼ਾਜ਼ਿਲਕਾ ਅੰਦਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ, ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਹਾਜ਼ਰ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ, ਸ਼ੈਲਰਾਂ ਵਾਲਿਆਂ, ਆੜ੍ਹਤੀ ਵਰਗ ਦਾ ਜੋ ਨੁਕਸਾਨ ਹੋਇਆ ਹੈ ਉਹ ਸਰਕਾਰ ਪੂਰਾ ਕਰੇ ਤਾਂ ਜੋ ਖੇਤੀ ਪ੍ਰਧਾਨ ਸੂਬੇ ਅੰਦਰ ਖੇਤੀ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਝੋਨੇ ਦੇ ਭੰਡਾਰ ਦੀ ਸਮਰੱਥਾ ਵਧਾਈ ਜਾਵੇ ਕਿਉਂਕਿ ਪਿਛਲੇ ਸਾਲ ਸ਼ੈਲਰ ਮਾਲਕਾਂ ਨੂੰ ਚਾਵਲ ਭੰਡਾਰ ਕਰਨ ਲਈ ਹੋਰਨਾਂ ਸੂਬਿਆਂ ਅੰਦਰ ਜਗ੍ਹਾ ਲੱਭਣੀ ਪਈ ਸੀ। ਉਨ੍ਹਾਂ ਮੰਗ ਕੀਤੀ ਕਿ ਹਾਈਬ੍ਰਿਡ ਦਾਣੇ ਦੀ ਟੁੱਟ-ਭੱਜ ਕੇਂਦਰ ਸਰਕਾਰ 25 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕੀਤੀ ਹੈ, ਉਸ ਨੂੰ ਤੁਰੰਤ 25 ਫ਼ੀਸਦੀ ਹੀ ਕੀਤਾ ਜਾਵੇ। ਇਸ ਮੌਕੇ ਜਥੇਦਾਰ ਚਰਨ ਸਿੰਘ, ਜਥੇਦਾਰ ਰਛਪਾਲ ਸਿੰਘ ਸੰਧੂ, ਜਥੇਦਾਰ ਗੁਰਲਾਲ ਸਿੰਘ ਖ਼ਾਲਸਾ, ਮਹਾਂਬੀਰ ਖੁੱਡੀਆਂ, ਕਰਨੈਲ ਸਿੰਘ, ਰਣਬੀਰ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ, ਅਰਸ਼ਨੂਰ ਸਿੰਘ, ਗਿਆਨ ਚੰਦ, ਗੁਰਮੀਤ ਸਿੰਘ, ਜੰਗੀਰ ਸਿੰਘ, ਗੁਰਜੋਤ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।