19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐੱਡ.ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 07-06-2026
ਅਬੋਹਰ, 6 ਜੂਨ (ਵਿਵੇਕ ਹੂੜੀਆ)-ਹਨੂਮਾਨਗੜ੍ਹ ਰੋਡ 'ਤੇ ਸਥਿਤ ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐੱਡ. ਸੈਸ਼ਨ 2025-27 ਦੇ ਪਹਿਲੇ ਸਮੈਸਟਰ ਦਾ ਪ੍ਰੀਖਿਆ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ | ਕਾਲਜ ਦੇ ਡਾਇਰੈਕਟਰ ਡਾ.ਆਰ.ਪੀ.ਅਸੀਜਾ ਨੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਕਾਰਾਤਮਿਕ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਯੋਗ ਅਗਵਾਈ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਸੰਭਵ ਹੋਇਆ ਹੈ | ਇਸ ਮੌਕੇ ਮੰਨੂੰ ਪੁੱਤਰੀ ਅਮਰ ਸਿੰਘ ਨੇ 86 ਫ਼ੀਸਦੀ ਅੰਕ ਪ੍ਰਾਪਤ ਕਰ ਪਹਿਲਾ, ਮੁਸਕਾਨ ਪੁੱਤਰੀ ਰਮੇਸ਼ ਕੁਮਾਰ ਨੇ 84.89 ਫ਼ੀਸਦੀ ਅੰਕ ਪ੍ਰਾਪਤ ਕਰ ਦੂਸਰਾ, ਕਾਜਲ ਪੁੱਤਰੀ ਮਹਿੰਦਰ ਕੁਮਾਰ ਨੇ 83.56 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ, ਹੇਮੰਤ ਬੰਸਲ ਪੁੱਤਰ ਲਲਿਤ ਕੁਮਾਰ ਬੰਸਲ ਨੇ 82.44 ਫ਼ੀਸਦੀ ਅੰਕ ਪ੍ਰਾਪਤ ਚੌਥਾ ਸਥਾਨ, ਪਿ੍ਅੰਕਾ ਪੁੱਤਰੀ ਸੁਭਾਸ਼ ਕੁਮਾਰ, ਸੁਮਨਪ੍ਰੀਤ ਪੁੱਤਰੀ ਨਿਸ਼ਾਨ ਸਿੰਘ ਅਤੇ ਵੰਸ਼ਿਕਾ ਪੁੱਤਰੀ ਨਰੇਸ਼ ਗਰਗ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰ ਪੰਜਵਾਂ ਸਥਾਨ, ਕਿਰਨ ਪੁੱਤਰੀ ਸੁਭਾਸ਼ ਚੰਦਰ ਨੇ 79.78 ਫ਼ੀਸਦੀ ਅੰਕ ਪ੍ਰਾਪਤ ਕਰ ਛੇਵਾਂ, ਨੀਤ ਪੁੱਤਰੀ ਸੰਦੀਪ ਕੁਮਾਰ ਅਤੇ ਵਿਕਰਮ ਕੁਮਾਰ ਪੁੱਤਰ ਬਜਰੰਗ ਲਾਲ ਨੇ 79.3 ਫ਼ੀਸਦੀ ਅੰਕ ਪ੍ਰਾਪਤ ਕਰ ਸੱਤਵਾਂ, ਸਿਮਰਨ ਪੁੱਤਰੀ ਕੁੰਦਨ ਲਾਲ ਨੇ 78.89 ਫ਼ੀਸਦੀ ਅੰਕ ਪ੍ਰਾਪਤ ਕਰ ਅੱਠਵਾਂ, ਦਮਨਪ੍ਰੀਤ ਕੌਰ ਪੁੱਤਰੀ ਬਾਜ਼ ਸਿੰਘ ਨੇ 78.67 ਫ਼ੀਸਦੀ ਅੰਕ ਪ੍ਰਾਪਤ ਕਰ ਨੌਵਾਂ ਸਥਾਨ, ਪਲਕ ਪੁੱਤਰੀ ਸੁਨੀਲ ਕੁਮਾਰ ਨੇ 78.22 ਫ਼ੀਸਦੀ ਅੰਕ ਪ੍ਰਾਪਤ ਕਰ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ.ਸੁਨੀਤਾ ਆਰਿਆ ਨੇ ਸਮੂਹ ਸਫਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਲਗਨ, ਅਨੁਸ਼ਾਸਨ ਅਤੇ ਮਿਹਨਤ ਦੇ ਦਮ 'ਤੇ ਇਹ ਮੁਕਾਮ ਹਾਸਲ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਉਨ੍ਹਾਂ
ਪਿਛਲੀ ਖ਼ਬਰ ਬਚਿੱਤਰ ਨਗਰ ਗੈਸ ਧਮਾਕੇ 'ਚ ਝੁਲਸੇ ਨੌਜਵਾਨ ਕਰਨ ਨੇ ਤੋੜਿਆ ਦਮ <br/> ਅਗਲੀ ਖ਼ਬਰ ਅਬੋਹਰ ਦੇ ਸਰਕਾਰੀ ਹਸਪਤਾਲ 'ਚ 4 ਸਾਲ ਬਾਅਦ ਮਹਿਲਾ ਰੋਗ ਮਾਹਿਰ ਦੀਆਂ ਸੇਵਾਵਾਂ ਸ਼ੁਰੂ, 2 ਸਾਲ ਬਾਅਦ ਖੁੱਲਿ੍ਹਆ ਅਲਟਰਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।