28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਾਂਗਰਸ ਪਾਰਟੀ ਨੇ ਹਲਕਾ ਇੰਚਾਰਜ ਦੇ ਘਰ ਮੂਹਰੇ ਕੀਤਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 08-06-2026
ਅਬੋਹਰ, 7 ਜੂਨ (ਸੁਖਜੀਤ ਸਿੰਘ ਬਰਾੜ) ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਟਾਂਡਾ ਵਿਖੇ ਕਾਂਗਰਸੀ ਵਰਕਰ ਨੂੰ ਇਸ ਝੂਠੇ ਦੋਸ਼ ਤਹਿਤ ਜੇਲ੍ਹ ਭੇਜੇ ਜਾਣ ਦੇ ਖ਼ਿਲਾਫ਼ ਕਿ ਉਸ ਨੇ ਝਾੜੂ ਖਿਲਾਰ ਕੇ ਝਾੜੂ ਦੀ ਬੇਅਦਬੀ ਕੀਤੀ ਹੈ, ਕਾਂਗਰਸ ਪਾਰਟੀ ਵਲੋਂ ਅਬੋਹਰ ਵਿਖੇ ਵੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਦੇ ਘਰ ਦੇ ਬਾਹਰ ਝਾੜੂ ਖਿਲਾਰ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਕੇ ਕਾਂਗਰਸ ਪਾਰਟੀ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਦੇ ਵਰਕਰ ਡਰਨ ਵਾਲੇ ਨਹੀਂ ਹਨ | ਕਾਂਗਰਸ ਪਾਰਟੀ 2027 ਵਿਚ ਸੂਬੇ ਵਿਚ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ | ਇਸ ਮੌਕੇ ਬੀ.ਸੀ ਵਿੰਗ ਦੇ ਆਗੂ ਘਣ ਸ਼ਿਆਮ ਪੰਜਕੋਸੀ, ਰਮੇਸ਼ ਕੁਮਾਰ ਸੱਪਾਂਵਾਲੀ ਅਤੇ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 15 ਤੋਂ 18 ਜੂਨ ਤੱਕ ਲਗਾਇਆ... ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਨੇ ਪਿੰਡ ਵਾਸੀਆਂ ਨੂੰ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।