09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦਾ ਅਚਨਚੇਤ ਦੌਰਾ

ਅਜੀਤ ਡੈਸਕ 11-06-2026
ਫ਼ਾਜ਼ਿਲਕਾ, 10 ਜੂਨ(ਦਵਿੰਦਰ ਪਾਲ ਸਿੰਘ)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਉਨ੍ਹਾਂ ਵਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ | ਚੈਕਿੰਗ ਟੀਮ ਵਲੋਂ ਇਲਾਕੇ ਦੇ ਰਾਸ਼ਨ ਡਿਪੂ ਪੰਜਕੋਸੀ, ਦਾਨੇਵਾਲਾ ਸਤਕੋਸੀ, ਨਿਹਾਲ ਖੇੜਾ ਅਤੇ ਆਂਗਣਵਾੜੀ ਸੈਂਟਰ ਪੰਜਕੋਸੀ 'ਤੇ ਦਾਨੇਵਾਲਾ ਸਤਕੋਸੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਦੌਰੇ ਦੇ ਆਰੰਭ ਵਿਚ ਜਦੋਂ ਸ਼੍ਰੀ ਧਾਲੀਵਾਲ ਨੇ ਰਾਸ਼ਨ ਡੀਪੂ ਪੰਜਕੋਸੀ ਦਾ ਨਿਰੀਖਣ ਕੀਤਾ ਤਾਂ ਉੱਥੇ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਕੁਆਲਿਟੀ ਬਹੁਤ ਖ਼ਰਾਬ ਪਾਈ ਗਈ | ਉਨ੍ਹਾਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਅਤੇ ਖ਼ਰਾਬ ਕਣਕ ਨੂੰ ਤੁਰੰਤ ਬਦਲਵਾ ਕੇ ਨਵੀਂ ਵਧੀਆ ਕਣਕ ਮੰਗਵਾਈ | ਇਸ ਤੋਂ ਉਪਰੰਤ ਉਨ੍ਹਾਂ ਦਾਨੇਵਾਲਾ ਸਤਕੋਸੀ ਅਤੇ ਨਿਹਾਲ ਖੇੜਾ ਵਿਖੇ ਚੱਲ ਰਹੀ ਕਣਕ ਦੀ ਵੰਡ ਦਾ ਰਿਕਾਰਡ ਚੈੱਕ ਕੀਤਾ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਵੰਡ ਪ੍ਰਣਾਲੀ 'ਤੇ ਸੰਤੁਸ਼ਟੀ ਪ੍ਰਗਟਾਈ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੂਹ ਰਾਸ਼ਨ ਡੀਪੂਆਂ 'ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਾਜ਼ਮੀ ਲਗਾਏ ਜਾਣ | ਰਾਸ਼ਨ ਡੀਪੂਆਂ ਦੀ ਚੈਕਿੰਗ ਤੋਂ ਬਾਅਦ ਜਦੋਂ ਫ਼ੂਕ ਕਮਿਸ਼ਨ ਦੇ ਮੈਂਬਰ ਆਂਗਣਵਾੜੀ ਸੈਂਟਰ ਪੰਜਕੋਸੀ ਅਤੇ ਦਾਨੇਵਾਲਾ ਸਤਕੋਸੀ ਪਹੁੰਚੇ ਤਾਂ ਇਹ ਸੈਂਟਰ ਬੰਦ ਪਾਏ ਗਏ | ਮੌਕੇ 'ਤੇ ਮੌਜੂਦ ਵਿਭਾਗੀ ਅਧਿਕਾਰੀਆਂ ਨੇ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਸਟਾਫ਼ ਦੀ ਟਰੇਨਿੰਗ ਪਿੰਡ ਕਿੱਲਿ੍ਹਆਂਵਾਲੀ ਵਿਖੇ ਚੱਲ ਰਹੀ ਹੋਣ ਕਾਰਨ ਸੈਂਟਰ ਬੰਦ ਸਨ | ਇਸ ਤੋਂ ਬਾਅਦ ਆਂਗਣਵਾੜੀ ਸੈਂਟਰ ਕਿੱਲਿ੍ਹਆਂਵਾਲੀ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਬੀ.ਡੀ.ਪੀ.ਓ ਨਾਲ ਇਕ ਅਹਿਮ ਮੀਟਿੰਗ ਵੀ ਕੀਤੀ ਗਈ | ਦੌਰੇ ਦੌਰਾਨ ਚੇਤਨ ਪ੍ਰਕਾਸ਼ ਧਾਲੀਵਾਲ ਨੇ ਲਾਭਪਾਤਰੀਆਂ ਨੂੰ ਜਾਗਰੂਕ ਕਰਦਿਆਂ ਕਮਿਸ਼ਨ ਦੇ ਹੈਲਪ ਲਾਈਨ ਨੰਬਰ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜੇਕਰ ਨੈਸ਼ਨਲ ਫੂਡ ਸਕਿਉਰਿਟੀ ਐਕਟ ਅਧੀਨ ਮਿਲਣ ਵਾਲੀਆਂ ਸਕੀਮਾਂ ਵਿਚ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਲਾਭਪਾਤਰੀ ਆਪਣੀ ਸ਼ਿਕਾਇਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਵੀ ਦਰਜ ਕਰਵਾ ਸਕਦੇ ਹਨ | ਚੈਕਿੰਗ ਮੁਕੰਮਲ ਕਰਨ ਤੋਂ ਬਾਅਦ ਮੈਂਬਰ ਸਾਹਿਬਾਨ ਵਲੋਂ ਹਾਜ਼ਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਦੌਰੇ ਦੀ ਸਮਾਪਤੀ ਕੀਤੀ ਗਈ |
ਪਿਛਲੀ ਖ਼ਬਰ ਨਸ਼ਿਆਂ ਦਾ ਖ਼ਾਤਮਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ-ਐੱਸ.ਡੀ.ਐੱਮ. ਜੁਗਰਾਜ ਸਿੰਘ ਅਗਲੀ ਖ਼ਬਰ ਬੱਬਰ ਸੂਬਾ ਕਮੇਟੀ ਮੈਂਬਰ, ਦਰਗਨ ਖੱਤਰੀ ਅਰੋੜਾ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।