ਜਲਾਲਾਬਾਦ, 10 ਜੂਨ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ ਵਿਖੇ ਪਰਸÉਾਰਥ ਸਭਾ ਵਲੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ 'ਚ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ¢ ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਪਹੁੰਚ ਕੇ ਲਾਭ ਲਿਆ¢ ਕੈਂਪ ਵਿਚ ਡਾ.ਓਮ ਪ੍ਰਕਾਸ਼ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਕੁੱਲ 67 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਗਰਮੀ ਦੇ ਮੌਸਮ ਵਿਚ ਸਿਹਤ ਦੀ ਸੰਭਾਲ ਕਰਨ ਲਈ ਉਚਿੱਤ ਸਲਾਹ ਦਿੱਤੀ¢ ਇਸ ਦੌਰਾਨ ਮਰੀਜ਼ਾਂ ਦੀ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀ ਬੁਨਿਆਦੀ ਜਾਂਚ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ¢ ਕੈਂਪ ਨੂੰ ਸਫਲ ਬਣਾਉਣ ਵਿਚ ਸਭਾ ਦੇ ਅਹੁਦੇਦਾਰ ਗੁਰਚਰਨ ਕਮੀਰੀਆ, ਬਿੱਟੂ ਬੱਬਰ, ਰਾਹੁਲ ਕੰਬੋਜ ਕੈਨੇਡਾ, ਵਿਕੀ ਕਮੀਰੀਆ, ਰਮੇਸ਼ ਰਾਠੀ, ਮੈਡਮ ਰਮਨ, ਸੁਰੇਸ਼ ਚੌਹਾਨ ਅਤੇ ਮਾਨਿਕ ਚੌਹਾਨ ਆਦਿ ਹਾਜ਼ਰ ਰਹੇ¢