26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਾਜਾਇਜ਼ ਫ਼ਾਰਗ ਕੀਤੇ ਡਰਾਈਵਰ-ਕੰਡਕਟਰ ਦੀ ਬਹਾਲੀ ਲਈ ਪਨਬੱਸ ਤੇ ਪੀ.ਆਰ.ਟੀ.ਸੀ. ਵਰਕਰਾਂ ਵਲੋਂ ਚੱਕਾ ਜਾਮ

ਅਜੀਤ ਡੈਸਕ 12-06-2026
ਫ਼ਾਜ਼ਿਲਕਾ, 11 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਸਬ-ਡਿਪੂ ਫ਼ਾਜ਼ਿਲਕਾ ਵਲੋਂ ਡਰਾਈਵਰ ਅਤੇ ਕੰਡਕਟਰ ਨੂੰ ਨਾਜਾਇਜ਼ ਤੌਰ 'ਤੇ ਨੌਕਰੀ ਤੋਂ ਫ਼ਾਰਗ ਕਰਨ ਦੇ ਰੋਸ ਵਜੋਂ ਤਿੱਖਾ ਸੰਘਰਸ਼ ਵਿੱਢਦਿਆਂ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਜ਼ੀਰਾ ਡੀਪੂਆਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਕੇ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਪ੍ਰੈੱਸ ਨੋਟ ਜਾਰੀ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ 27 ਜਨਵਰੀ 2025 ਨੂੰ ਫ਼ਾਜ਼ਿਲਕਾ-ਚੰਡੀਗੜ੍ਹ ਰੂਟ 'ਤੇ ਡਿਊਟੀ ਦੌਰਾਨ ਮੋਗਾ ਦੇ ਜੋਗਿੰਦਰਾ ਚੌਕ ਵਿਖੇ ਹੋਏ ਇਕ ਹਾਦਸੇ ਸਬੰਧੀ ਡਰਾਈਵਰ ਨਵਨੀਤ ਸਿੰਘ ਅਤੇ ਕੰਡਕਟਰ ਸ਼ਾਮ ਸਿੰਘ 'ਤੇ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਦੋਵਾਂ ਵਰਕਰਾਂ ਦੀ ਜ਼ਮਾਨਤ ਹੋ ਚੁੱਕੀ ਹੈ | ਪਰ ਵਿਭਾਗ ਵਲੋਂ ਦੋਵਾਂ ਨੂੰ ਨਾਜਾਇਜ਼ ਤੌਰ 'ਤੇ ਫ਼ਾਰਗ ਕਰ ਦਿੱਤਾ ਗਿਆ | ਵਰਕਰਾਂ ਵਲੋਂ ਸਾਰੇ ਤੱਥ ਪੇਸ਼ ਕਰਨ ਅਤੇ ਯੂਨੀਅਨ ਵਲੋਂ ਵਾਰ-ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵਿਭਾਗ ਨੇ ਉਨ੍ਹਾਂ ਨੂੰ ਡਿਊਟੀ 'ਤੇ ਬਹਾਲ ਨਹੀਂ ਕੀਤਾ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ | ਯੂਨੀਅਨ ਆਗੂਆਂ ਨੇ ਦੱਸਿਆ ਕਿ ਪਹਿਲਾਂ 8 ਜੂਨ 2026 ਨੂੰ ਡਿਪੂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਜਨਰਲ ਮੈਨੇਜਮੈਂਟ ਵਲੋਂ ਚੰਡੀਗੜ੍ਹ ਹੈੱਡ ਆਫ਼ਿਸ ਜਾ ਕੇ ਮਸਲਾ ਹੱਲ ਕਰਨ ਦਾ ਭਰੋਸਾ ਦੇ ਕੇ ਸਮਾਂ ਮੰਗਿਆ ਗਿਆ | ਬੀਤੀ ਰਾਤ ਜਨਰਲ ਮੈਨੇਜਮੈਂਟ ਫ਼ਿਰੋਜ਼ਪੁਰ ਅਮਿੱਤ ਅਰੋੜਾ ਅਤੇ ਏ.ਡੀ.ਓ.ਰਾਜੀਵ ਦੱਤਾ ਦੇ ਭਰੋਸੇ 'ਤੇ 11 ਜੂਨ ਨੂੰ ਪ੍ਰਧਾਨ ਰਵਿੰਦਰ ਸਿੰਘ ਰਿੰਕੂ, ਸਕੱਤਰ ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਰਣਵੀਰ ਸਿੰਘ ਅਤੇ ਜਗਨਦੀਪ ਸਿੰਘ ਵਰਕਰਾਂ ਸਮੇਤ ਹੈੱਡ ਆਫ਼ਿਸ ਪਹੁੰਚੇ | ਪਰ ਉੱਥੇ ਏ.ਡੀ.ਓ. ਰਾਜੀਵ ਦੱਤਾ ਵਲੋਂ ਡਾਇਰੈਕਟਰ ਸਾਹਿਬ ਨਾਲ ਮੁਲਾਕਾਤ ਕਰਵਾਉਣ ਅਤੇ ਬਹਾਲੀ ਦੇ ਆਰਡਰ ਦੇਣ ਦੀ ਬਜਾਏ ਟਾਲ-ਮਟੋਲ ਵਾਲੀ ਨੀਤੀ ਅਪਣਾਈ ਗਈ | ਇਸ ਟਾਲ-ਮਟੋਲ ਦੇ ਰੋਸ ਵਜੋਂ ਯੂਨੀਅਨ ਵਲੋਂ ਤੁਰੰਤ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਜ਼ੀਰਾ ਡੀਪੂਆਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ | ਯੂਨੀਅਨ ਨੇ ਤਿੱਖੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਜ ਸ਼ਾਮ ਤੱਕ ਦੋਵਾਂ ਵਰਕਰਾਂ ਦੀ ਬਹਾਲੀ ਦੇ ਆਰਡਰ ਜਾਰੀ ਨਾ ਕੀਤੇ ਗਏ ਤਾਂ ਅੱਜ 12 ਜੂਨ ਨੂੰ ਪੂਰੇ ਪੰਜਾਬ ਦੇ ਸਾਰੇ ਰੋਡਵੇਜ਼ ਅਤੇ ਪੀ.ਆਰ.ਟੀ.ਸੀ.ਡਿਪੂ ਮੁਕੰਮਲ ਬੰਦ ਕਰਕੇ ਸੂਬਾ ਪੱਧਰੀ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਪਟੇਲ ਪਾਰਕ ਅਬੋਹਰ ਲਈ ਮੈਡੀਕਲ ਅਫ਼ਸਰ ਨੂੰ ਸੌਂਪਿਆ ਨਿਯੁਕਤੀ ਪੱਤਰ ਅਗਲੀ ਖ਼ਬਰ ਆਊਟ ਸੋਰਸ ਯੂਨੀਅਨ ਨੇ ਹੱਕੀ ਮੰਗਾਂ ਲਈ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।