26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਪਟੇਲ ਪਾਰਕ ਅਬੋਹਰ ਲਈ ਮੈਡੀਕਲ ਅਫ਼ਸਰ ਨੂੰ ਸੌਂਪਿਆ ਨਿਯੁਕਤੀ ਪੱਤਰ

ਫ਼ਾਜ਼ਿਲਕਾ ਵਿਖੇ ਆਮ ਆਦਮੀ ਕਲੀਨਿਕ ਪਟੇਲ ਪਾਰਕ ਅਬੋਹਰ ਲਈ ਨਵ-ਨਿਯੁਕਤ ਮੈਡੀਕਲ ਅਫ਼ਸਰ ਡਾ. ਅਤੁੱਲ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਸਿਵਲ ਸਰਜਨ ਡਾ. ਕਵਿਤਾ ਸਿੰਘ | ਅਜੀਤ ਤਸਵੀਰ <br/> 12-06-2026
ਫ਼ਾਜ਼ਿਲਕਾ, 11 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਉਦੇਸ਼ ਨਾਲ ਸੂਬੇ ਵਿਚ 'ਆਮ ਆਦਮੀ ਕਲੀਨਿਕ' ਸਥਾਪਤ ਕੀਤੇ ਗਏ ਹਨ, ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਸਿਵਲ ਸਰਜਨ ਡਾ.ਕਵਿਤਾ ਸਿੰਘ ਵਲੋਂ ਆਮ ਆਦਮੀ ਕਲੀਨਿਕ ਪਟੇਲ ਪਾਰਕ ਅਬੋਹਰ ਲਈ ਡਾ.ਅਤੁੱਲ ਨੂੰ ਬਤੌਰ ਮੈਡੀਕਲ ਅਫ਼ਸਰ ਨਿਯੁਕਤੀ ਪੱਤਰ ਸੌਂਪਿਆ ਗਿਆ | ਇਸ ਵਿਸ਼ੇਸ਼ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ, ਸਹਾਇਕ ਸਿਵਲ ਸਰਜਨ ਡਾ.ਉਪਿੰਦਰ ਸਿੰਘ, ਡੀ.ਪੀ.ਐਮ. ਰਾਜੇਸ਼ ਕੁਮਾਰ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਸੁਖਦੇਵ ਸਿੰਘ, ਸਟੈਨੋ ਰੋਹਿਤ ਅਤੇ ਆਕਾਸ਼ ਕੁਮਾਰ ਵੀ ਹਾਜ਼ਰ ਸਨ | ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਲੋਕ ਇਨ੍ਹਾਂ ਕਲੀਨਿਕਾਂ 'ਤੇ ਪੂਰਾ ਭਰੋਸਾ ਜਤਾਉਂਦੇ ਹੋਏ ਆਪਣਾ ਇਲਾਜ ਕਰਵਾ ਰਹੇ ਹਨ | ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਇਸ ਸਮੇਂ 26 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ | ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਨਵ-ਨਿਯੁਕਤ ਮੈਡੀਕਲ ਅਫ਼ਸਰ ਡਾ. ਅਤੁੱਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਮਰੀਜ਼ਾਂ ਅਤੇ ਆਮ ਜਨਤਾ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ |
ਪਿਛਲੀ ਖ਼ਬਰ ਚੋਰਾਂ ਨੇ ਮਿਠਾਈ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ, ਦੇਸੀ ਘਿਓ ਅਤੇ ਹੋਰ ਸਾਮਾਨ ਚੋਰੀ, ਘਟਨਾ ਕੈਮਰੇ... ਅਗਲੀ ਖ਼ਬਰ ਨਾਜਾਇਜ਼ ਫ਼ਾਰਗ ਕੀਤੇ ਡਰਾਈਵਰ-ਕੰਡਕਟਰ ਦੀ ਬਹਾਲੀ ਲਈ ਪਨਬੱਸ ਤੇ ਪੀ.ਆਰ.ਟੀ.ਸੀ. ਵਰਕਰਾਂ ਵਲੋਂ ਚੱਕਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।