27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਿੰਡ ਤਰੋਬੜੀ ਢਾਣੀ ਦੇ ਇਕ ਪਰਿਵਾਰ ਦੇ ਘਰ ਆ ਕੇ ਇੱਟਾਂ ਨਾਲ ਕੀਤਾ ਗਿਆ ਹਮਲਾ

ਅਜੀਤ ਡੈਸਕ 17-06-2026
ਮੰਡੀ ਲਾਧੂਕਾ, 16 ਜੂਨ (ਮਨਪ੍ਰੀਤ ਸਿੰਘ ਸੈਣੀ)-ਪਿੰਡ ਤਰੋਬੜੀ ਢਾਣੀ ਦੇ ਇਕ ਪਰਿਵਾਰ ਦੇ ਘਰ ਆ ਕੇ ਹਮਲਾ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਤਰੋਬੜੀ ਢਾਣੀ ਦੇ ਵਸਨੀਕ ਰਣਜੀਤ ਸਿੰਘ ਪੁੱਤਰ ਅਰਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੱਕ ਪੁੰਨਾਂ ਵਾਲੀ ਦੇ ਵਸਨੀਕ ਫੁੰਮਣ ਸਿੰਘ ਪੁੱਤਰ ਸੁਰਜੀਤ ਸਿੰਘ ਦਾ ਸਾਡੇ ਘਰ ਦੁੱਧ ਲੱਗਿਆ ਹੋਇਆ ਹੈ। ਜੋ ਕਿ ਰਾਤ ਨੂੰ ਫੁੰਮਣ ਸਿੰਘ ਦੇ ਲੜਕੇ ਨਸੀਬ ਸਿੰਘ ਅਤੇ ਜਸਵੀਰ ਸਿੰਘ ਸਾਡੇ ਘਰੋ ਤਕਰੀਬਨ 8 ਵਜੇ ਦੁੱਧ ਲੈਣ ਆਏ ਅਤੇ ਦੋਨੋਂ ਜਣਿਆ ਨੇ ਬਹੁਤ ਦਾਰੂ ਪੀਤੀ ਹੋਈ ਸੀ। ਦੁੱਧ ਲੈ ਕੇ ਮੋਟਰਸਾਈਕਲ ’ਤੇ ਚੜ੍ਹਨ ਲੱਗੇ ਤਾਂ ਡਿਗ ਪਏ ਅਤੇ ਮੈ ਇਨ੍ਹਾਂ ਦੇ ਪਿਤਾ ਫੁੰਮਣ ਸਿੰਘ ਨੂੰ ਫ਼ੋਨ ਕੀਤਾ ਕਿ ਆਪਣੇ ਲੜਕਿਆਂ ਨੂੰ ਦਾਰੂ ਪੀ ਕੇ ਦੁੱਧ ਲੈਣ ਸਾਡੇ ਘਰ ਨਾ ਭੇਜਿਆਂ ਕਰ ਤਾਂ ਇਸ ਗੱਲ ਦਾ ਗ਼ੁੱਸਾ ਕਰਕੇ ਉਕਤ ਵਿਅਕਤੀਆਂ ਨੇ 10-15 ਅਣਪਛਾਤੇ ਵਿਅਕਤੀ ਲੈ ਕੇ ਰਾਤ ਕਰੀਬ 11 ਵਜੇ ਸਾਡੇ ਘਰ ਦਾਖਲ ਹੋ ਗਏ ਅਤੇ ਵਿਅਕਤੀਆਂ ਨੇ ਆਉਂਦੇ ਸਾਰ ਹੀ ਸਾਡੇ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਘਰ ਵਿਚ ਦਾਖਲ ਹੋ ਕੇ ਸਾਡੇ ਸਾਰੇ ਘਰ ਦੀ ਤੋੜ ਫੋੜ ਕਰਨ ਲੱਗ ਪਏ ਅਤੇ ਸਾਡੇ ਘਰ ਖੜੀਆਂ ਮੱਝਾਂ ਨੂੰ ਵੀ ਵਿਅਕਤੀਆਂ ਨੇ ਇੱਟਾਂ ਮਾਰੀਆਂ। ਅਸੀਂ ਆਪਣੀ ਜਾਨ ਬਚਾਉਣ ਲਈ ਬੰਦ ਕਮਰੇ ਵਿਚ ਅੰਦਰੋਂ ਕੁੰਡੀ ਲਗਾ ਕੇ ਬੈਠੇ ਰਹੇ ਅਤੇ ਉਕਤ ਵਿਅਕਤੀ ਘਰ ਵਿਚ ਸਾਰੇ ਸਮਾਨ ਦੀ ਤੋੜ ਫੋੜ ਕਰਦੇ ਰਹੇ। ਇਸ ਸਬੰਧੀ ਰਣਜੀਤ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਫੁੰਮਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਰਣਜੀਤ ਸਿੰਘ ਵਲੋਂ ਜੋ ਸਾਡੇ ’ਤੇ ਦੋਸ਼ ਲਗਾਏ ਜਾ ਰਹੇ ਹਨ ਉਹ ਦੋਸ਼ ਝੂਠੇ ਹਨ।
ਪਿਛਲੀ ਖ਼ਬਰ ਸਮਾਜ ਸੇਵੀ ਵਿਪਨ ਸ਼ਰਮਾ ਦੀ ਅਗਵਾਈ ਹੇਠ ਦਿਵਿਆਂਗਾਂ ਦੇ ਰੇਲਵੇ ਪਾਸ ਅਤੇ ਸਰਟੀਫਿਕੇਟ ਬਣਾਉਣ ਦੀ ਮੁਹਿੰਮ ਜਾਰੀ ਅਗਲੀ ਖ਼ਬਰ ਮੌਨਸੂਨ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਨਾ ਹੋਣ ’ਤੇ ਕਿਸਾਨ ਡਾਹਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।