02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅਬੋਹਰ ਨਗਰ ਨਿਗਮ ਮੇਅਰ ਚੋਣ ਧਰੀ-ਧਰਾਈ ਰਹਿ ਗਈ, ਦੋਵਾਂ ਧਿਰਾਂ ਦੇ ਦਾਅਵੇ ਬਰਕਰਾਰ

ਅਜੀਤ ਡੈਸਕ 08-07-2026
ਅਬੋਹਰ, 7 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਚੋਣਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਅੱਜ ਨਗਰ ਨਿਗਮ ਅਬੋਹਰ ਦੇ ਮੇਅਰ ਦੀ ਚੋਣ ਸੰਬੰਧੀ ਮੀਟਿੰਗ ਰੱਖੀ ਗਈ ਸੀ ਜੋ ਕਿ ਪ੍ਰਸ਼ਾਸਨ ਵਲੋਂ ਰੱਦ ਕੀਤੇ ਜਾਣ ਬਾਅਦ ਮੇਅਰ ਦੇ ਦਾਅਵੇਦਾਰਾਂ ਦੇ ਸਾਰੇ ਅਰਮਾਨ ਧਰੇ-ਧਰਾਏ ਰਹਿ ਗਏ। ਅਬੋਹਰ ਨਗਰ ਨਿਗਮ ਦੇ 50 ਵਾਰਡਾਂ ’ਚੋਂ 28 ਉਮੀਦਵਾਰਾਂ ਨਾਲ ਭਾਰਤੀ ਜਨਤਾ ਪਾਰਟੀ ਕੋਲ ਬਹੁਮਤ ਹਾਸਿਲ ਹੈ। ਜਿਸ ਤਹਿਤ ਪਾਰਟੀ ਦੇ ਚੋਣ ਆਬਜ਼ਰਵਰ ਮਨਪ੍ਰੀਤ ਸਿੰਘ ਬਾਦਲ, ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਸੰਦੀਪ ਜਾਖੜ ਨੇ ਭਾਜਪਾ ਕੌਂਸਲਰਾਂ ਨਾਲ ਮੀਟਿੰਗ ਕਰਦੇ ਹੋਏ ਮੇਅਰ ਦੇ ਲਈ ਪੂਜਾ ਵਧਵਾ, ਸੀਨੀਅਰ ਡਿਪਟੀ ਮੇਅਰ ਲਈ ਧਰਮਵੀਰ ਮਲਕਟ ਅਤੇ ਡਿਪਟੀ ਮੇਅਰ ਦੀਪਕ ਛਾਪੋਲਾ ਦਾ ਨਾਂਅ ਸਰਬਸੰਮਤੀ ਨਾਲ ਪਾਸ ਕੀਤਾ। ਜਿਸ ਉਪਰੰਤ ਸੋਸ਼ਲ ਮੀਡੀਆ ’ਤੇ ਉਕਤ ਕੌਂਸਲਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੋ ਗਿਆ ਪਰ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਮੇਅਰ ਚੋਣ ਰੱਦ ਕੀਤੇ ਜਾਣ ਦੇ ਐਲਾਨ ਬਾਅਦ ਸਾਰੇ ਦਾਅਵੇ ਧਰੇ-ਧਰਾਏ ਰਹਿ ਗਏ। ਉੱਥੇ ਹੀ ਆਮ ਆਦਮੀ ਪਾਰਟੀ ਦੇ 20 ਕੌਂਸਲਰ ਹੋਣ ਕਾਰਨ ਸਪਸ਼ਟ ਬਹੁਮਤ ਨਾ ਹੋਣ ਦੇ ਬਾਵਜੂਦ ਚੋਣ ਨਤੀਜਿਆਂ ਉਪਰੰਤ ਮੇਅਰ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਹੁਣ ਵੀ ਦੱਬੀ ਆਵਾਜ਼ ਨਾਲ ਹਲਕਾ ਇੰਚਾਰਜ ਮੇਅਰ ਦੀ ਚੋਣ ਵਿਚ ਸੱਤਾਧਿਰ ਦਾ ਦਾਅਵਾ ਜਤਾ ਰਹੇ ਹਨ। ਦੂਜੇ ਪਾਸੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੱਤਾਧਿਰ ਆਮ ਆਦਮੀ ਪਾਰਟੀ ’ਤੇ ਉਨ੍ਹਾਂ ਦੇ ਕੌਂਸਲਰਾਂ ’ਤੇ ਦਬਾਅ ਪਾ ਕੇ ਤੋੜਨ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਇਕੱਠੇ ਅਤੇ ਇਕਮੱਤ ਹਨ। ਹੁਣ ਦੇਖਦਾ ਬਣੇਗਾ ਕਿ ਕੁੱਝ ਦਿਨਾਂ ਬਾਅਦ ਹੋਣ ਵਾਲੀ ਮੇਅਰ ਚੋਣ ਲਈ ਕਿਹੜੀ ਧਿਰ ਬਾਜ਼ੀ ਮਾਰਦੀ ਹੈ। ਇਸ ਤੋਂ ਪਹਿਲਾ ਵੀ ਆਮ ਆਦਮੀ ਪਾਰਟੀ ਬਲਾਕ ਸੰਮਤੀ ਚੋਣਾਂ ਵਿਚ 3 ਉਮੀਦਵਾਰ ਜੇਤੂ ਹੋਣ ਦੇ ਬਾਵਜੂਦ ਆਪਣਾ ਚੇਅਰਮੈਨ ਬਣਾ ਚੁੱਕੀ ਹੈ। ਇਸ ਦੌਰਾਨ ਅਕਾਲੀ ਦਲ ਦੇ 3 ਅਤੇ ਕਾਂਗਰਸ ਦੇ 2 ਉਮੀਦਵਾਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਸੀ। ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਕੋਲ 20 ਕੌਂਸਲਰ ਹਨ ਜਦ ਕਿ ਇਕ ਆਜ਼ਾਦ ਕੌਂਸਲਰ ਅਤੇ ਇਕ ਕਾਂਗਰਸ ਪਾਰਟੀ ਦੇ ਕੌਂਸਲਰ ਦਾ ਸਮਰਥਨ ਲੈ ਕੇ ਵੀ 4 ਹੋਰ ਕੌਂਸਲਰ ਬੋਰਡ ਬਣਾਉਣ ਲਈ ਜ਼ਰੂਰੀ ਹਨ। ਇਸ ਵਿਚ ਕੀ ਅਦਲ-ਬਦਲ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ।
ਪਿਛਲੀ ਖ਼ਬਰ ਐਮ.ਸੀ. ਚੋਣਾਂ ਵਿਚ ‘ਆਪ’ ਦੀ ਸ਼ਾਨਦਾਰ ਜਿੱਤ ’ਤੇ ਅਰੋੜਾ ਮਹਾਂਸਭਾ ਵਲੋਂ ਵਿਧਾਇਕ ਗੋਲਡੀ ਕੰਬੋਜ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਪਿੰਡ ਹੈਡੋਂ ਬੇਟ ਵਿਖੇ ਲੈਂਟਰ ਪਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।