02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨਸ਼ੇ ਦੀ ਦਲਦਲ ’ਚੋਂ ਨਿਕਲ ਕੇ ਨਵੀਂ ਜ਼ਿੰਦਗੀ ਵੱਲ ਵਧੀ ਰੇਖਾ

ਅਜੀਤ ਡੈਸਕ 01-08-2026
ਅਬੋਹਰ, 31 ਜੁਲਾਈ (ਵਿਵੇਕ ਹੂੜੀਆ)-ਨਸ਼ਾ ਇਨਸਾਨ ਤੋਂ ਉਸ ਦਾ ਪਰਿਵਾਰ ਅਤੇ ਆਤਮਸਨਮਾਨ ਤੱਕ ਖੋਹ ਲੈਂਦਾ ਹੈ, ਪਰ ਜੇਕਰ ਸਹੀ ਸਮੇਂ ’ਤੇ ਮਦਦ ਅਤੇ ਹੌਸਲਾ ਮਿਲ ਜਾਵੇ ਤਾਂ ਇਸ ਤੋਂ ਨਿਜਾਤ ਪਾਈ ਜਾ ਸਕਦੀ ਹੈ। ਅਜਿਹੀ ਹੀ ਇਕ ਪ੍ਰੇਰਨਾਦਾਇਕ ਕਹਾਣੀ ਅਬੋਹਰ ਤੋਂ ਸਾਹਮਣੇ ਆਈ ਹੈ, ਜਿੱਥੇ ਗਗਨ ਚੁੱਘ ਅਤੇ ਇੰਦਰਾ ਨਗਰੀ ਸੁਧਾਰ ਸਭਾ ਦੇ ਸਹਿਯੋਗ ਨਾਲ ਕਪੂਰਥਲਾ ਨਸ਼ਾ ਮੁਕਤੀ ਕੇਂਦਰ ’ਚ ਇਲਾਜ ਕਰਵਾ ਕੇ ਰੇਖਾ ਨਾਮਕ ਔਰਤ ਨੇ ਨਸ਼ੇ ਨੂੰ ਮਾਤ ਦਿੱਤੀ ਹੈ। ਆਪਣੀ ਹੱਡ-ਬੀਤੀ ਸੁਣਾਉਂਦਿਆਂ ਰੇਖਾ ਨੇ ਦੱਸਿਆ ਕਿ ਨਸ਼ੇ ਕਾਰਨ ਉਸ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਸੀ ਅਤੇ ਉਸ ਦਾ ਪੁੱਤਰ ਵੀ ਉਸ ਤੋਂ ਦੂਰ ਹੋ ਗਿਆ ਸੀ। 22 ਜੂਨ ਨੂੰ ਉਸ ਨੂੰ ਕਪੂਰਥਲਾ ਨਸ਼ਾ ਮੁਕਤੀ ਕੇਂਦਰ ਭੇਜਿਆ ਗਿਆ ਸੀ, ਜਿੱਥੇ ਮਹੀਨੇ ਦੇ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਪਰਤੀ ਹੈ। ਇਲਾਜ ਤੋਂ ਬਾਅਦ ਵਾਪਸ ਪਰਤਣ ’ਤੇ ਉਸ ਦਾ ਵਿੱਛੜਿਆ ਪੁੱਤਰ ਵੀ ਉਸ ਨੂੰ ਮਿਲ ਗਿਆ। ਰੇਖਾ ਨੇ ਬੰਬੇ ਇੰਸਟੀਚਿਊਟ ਪਹੁੰਚ ਕੇ ਗਗਨ ਚੁੱਘ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਗਗਨ ਚੁੱਘ ਨੇ ਕਿਹਾ ਕਿ ਨਸ਼ਾ ਛੱਡਣ ਦੇ ਚਾਹਵਾਨ ਹਰੇਕ ਵਿਅਕਤੀ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਪਿਛਲੀ ਖ਼ਬਰ ਰਿਟਾਇਰਡ ਮਿਊਂਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਵਲੋਂ ਵੱਡੇ ਅੰਦੋਲਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।