02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਰਕਾਰੀ ਸਕੂਲ ਨਿਹਾਲ ਖੇੜਾ ਵਿਖੇ ‘ਵ੍ਰਿਖ ਗੰਗਾ’ ਅਤੇ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਗਾਏ

ਅਜੀਤ ਡੈਸਕ 01-08-2026
ਫ਼ਾਜ਼ਿਲਕਾ, 31 ਜੁਲਾਈ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਖੇ ਅਖਿਲ ਵਿਸ਼ਵ ਗਾਇਤਰੀ ਪਰਿਵਾਰ ਸ਼ਾਂਤੀਕੁੰਜ ਦੀ ਅਗਵਾਈ ਹੇਠ ਗਾਇਤਰੀ ਪਰਿਵਾਰ ਟਰੱਸਟ ਨਿਹਾਲ ਖੇੜਾ ਵਲੋਂ ‘ਵ੍ਰਿਖ ਗੰਗਾ ਅਭਿਆਨ’ ਅਤੇ 25 ਪੰਜਾਬ ਬਟਾਲੀਅਨ ਐਨ.ਸੀ.ਸੀ. ਅਬੋਹਰ ਦੇ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਸਿਰੋਹੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗਾਇਤਰੀ ਪਰਿਵਾਰ ਟਰੱਸਟ ਦੇ ਮੁੱਖ ਟਰੱਸਟੀ ਚੌਧਰੀ ਓਮ ਪ੍ਰਕਾਸ਼ ਢੂੰਢਾੜਾ, ਐਨ.ਸੀ.ਸੀ. ਅਫ਼ਸਰ ਲਾਲ ਚੰਦ, ਪ੍ਰਿੰਸੀਪਲ ਬਲਜਿੰਦਰ ਮੋਹਨ ਜੀ ਬਾਵਾ, ਗੁਰਪ੍ਰੀਤ ਸਿੰਘ (ਪੰਜਾਬੀ ਲੈਕਚਰਾਰ), ਜਗਮੀਤ ਸਿੰਘ, ਹਰਪ੍ਰੀਤ ਕੌਰ, ਸਤਵੰਤ ਕੌਰ, ਮੀਰਾ ਨਰੂਲਾ, ਨਾਜ਼ੀਆ ਅਤੇ ਸੇਵਾਮੁਕਤ ਮਾਸਟਰ ਰਾਮਪ੍ਰਤਾਪ ਗੇਦਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਸਕੂਲ ਹੋਸਟਲ ਦੇ ਵਿਹੜੇ ਵਿਚ ਨਿੰਮ ਦਾ ਪੌਦਾ ਲਗਾ ਕੇ ਸ਼ੁਰੂਆਤ ਕੀਤੀ। ਇਸ ਉਪਰੰਤ ਐਨ.ਸੀ.ਸੀ. ਕੈਡਟਾਂ ਨੇ ਸਕੂਲ ਦੇ ਖੇਡ ਮੈਦਾਨ ਦੁਆਲੇ ਛਾਂਦਾਰ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ। ਗਾਇਤਰੀ ਸ਼ਕਤੀਪੀਠ ਨਿਹਾਲ ਖੇੜਾ ਦੇ ਪ੍ਰਬੰਧਕ ਹੀਰਾ ਲਾਲ ਚੌਹਾਨ ਅਤੇ ਐਨ.ਸੀ.ਸੀ.ਅਫ਼ਸਰ ਲਾਲ ਚੰਦ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ। ਉਨ੍ਹਾਂ ਅਪੀਲ ਕੀਤੀ ਕਿ ਲਗਾਏ ਗਏ ਪੌਦਿਆਂ ਦੀ ਪਾਲਨਾ ਕਰਨਾ ਅਤੇ ਉਨ੍ਹਾਂ ਨੂੰ ਵੱਡਾ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਪ੍ਰਿੰਸੀਪਲ ਬਲਜਿੰਦਰ ਬਾਵਾ ਨੇ ਆਏ ਹੋਏ ਸਾਰੇ ਮਹਿਮਾਨਾਂ, ਸਟਾਫ਼ ਅਤੇ ਐਨ.ਸੀ.ਸੀ. ਕੈਡਟਾਂ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਨੂੰ ਫਲ ਅਤੇ ਦੁੱਧ ਵੰਡ ਕੇ ‘ਸੱਭਿਆਚਾਰਕ ਵਿਕਾਸ ਮਹੀਨੇ’ ਦੀ ਕੀਤੀ... ਅਗਲੀ ਖ਼ਬਰ 11 ਮਹੀਨੇ ਬੀਤਣ ਦੇ ਬਾਵਜੂਦ ਦੌਲਤਪੁਰਾ ਸੜਕ ਦਾ ਕੰਮ ਨਹੀਂ ਹੋਇਆ ਸ਼ੁਰੂ-ਸੰਦੀਪ ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।