ਜਲਾਲਾਬਾਦ,31 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ ਨੂੰ ਉਨ੍ਹਾਂ ਦੀ ਪਤਨੀ ਸ਼ਸ਼ੀ ਅਨੇਜਾ ਦੇ ਜਲਾਲਾਬਾਦ ਤੋਂ ਕੌਂਸਲਰ ਬਣਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਜੈਸਰਤ ਸਿੰਘ ਸੰਧੂ ਖੜੁੰਜ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਵਧਾਈ ਦੇਣ ਲਈ ਪਹੁੰਚੇ। ਜੈਸਰਤ ਸਿੰਘ ਸੰਧੂ ਵਲ਼ੋਂ ਅਸ਼ੋਕ ਅਨੇਜਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸ਼ਸ਼ੀ ਅਨੇਜਾ ਨੇ ਵਾਰਡ ਨੰ 5 ਵਿਚੋਂ ਵਿਰੋਧੀ ਸਰਕਾਰ ਦੇ ਹੋਣ ਦੇ ਬਾਵਜੂਦ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਅਸ਼ੋਕ ਕੁਮਾਰ ਅਨੇਜਾ ਦੇ ਮਿਲਵਰਤਨ ਵਾਲੇ ਸੁਭਾਅ ਕਾਰਨ ਪ੍ਰਾਪਤ ਹੋਈ ਹੈ। ਉਨ੍ਹਾਂ ਵਲੋਂ ਪਾਰਟੀ ਲਈ ਕੀਤੀ ਜਾਂਦੀ ਮਿਹਨਤ ਤੇ ਲੋਕਾਂ ਦੇ ਨਾਲ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਉਹ ਲੋਕਾਂ ਵਿਚ ਹਰਮਨ-ਪਿਆਰੇ ਹਨ। ਅਸ਼ੋਕ ਕੁਮਾਰ ਅਨੇਜਾ ਵਲ਼ੋਂ ਜੈਸਰਤ ਸਿੰਘ ਸੰਧੂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰ ਪਤਵੰਤੇ ਵੀ ਹਾਜ਼ਰ ਸਨ।