03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਰੋਟਰੀ ਕਲੱਬ ਜਲਾਲਾਬਾਦ ਵੈਸਟ ਵਲੋਂ ਮੀਟਿੰਗ

ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਰੋਟਰੀ ਕਲੱਬ ਜਲਾਲਾਬਾਦ ਵੈਸਟ ਦੀ ਪਹਿਲੀ ਮੀਟਿੰਗ ਬੜੇ ਉਤਸ਼ਾਹ ਅਤੇ ਆਪਸੀ ਭਾਈਚਾਰਕ ਮਾਹੌਲ ਵਿਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਡਾਇਰੈਕਟਰ ਜੈਸਰਤ ਸਿੰਘ ਸੰਧੂ ਨੇ ਕੀਤੀ, ਜਦਕਿ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਡਾ.

ਰੋਟਰੀ ਕਲੱਬ ਜਲਾਲਾਬਾਦ ਵੈਸਟ ਦੀ ਮੀਟਿੰਗ ਦੌਰਾਨ ਨਵ-ਨਿਯੁਕਤ ਅਹੁਦੇਦਾਰ ਅਤੇ ਨਵੇਂ ਮੈਂਬਰ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਬੱਬਰ, ਡਾਇਰੈਕਟਰ ਜੈਸਰਤ ਸਿੰਘ ਸੰਧੂ ਨਾਲ। ਅਜੀਤ ਤਸਵੀਰ 03-08-2026
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਰੋਟਰੀ ਕਲੱਬ ਜਲਾਲਾਬਾਦ ਵੈਸਟ ਦੀ ਪਹਿਲੀ ਮੀਟਿੰਗ ਬੜੇ ਉਤਸ਼ਾਹ ਅਤੇ ਆਪਸੀ ਭਾਈਚਾਰਕ ਮਾਹੌਲ ਵਿਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਡਾਇਰੈਕਟਰ ਜੈਸਰਤ ਸਿੰਘ ਸੰਧੂ ਨੇ ਕੀਤੀ, ਜਦਕਿ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਬੱਬਰ ਵਲੋਂ ਕੀਤੀ ਗਈ। ਮੀਟਿੰਗ ਦੀ ਕਾਰਵਾਈ ਨੂੰ ਸਕੱਤਰ ਅਮਨਦੀਪ ਗੂੰਬਰ ਨੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ। ਮੀਟਿੰਗ ਦੌਰਾਨ ਫਾਈਨਾਂਸ ਸਕੱਤਰ ਨੀਰਜ ਮੱਕੜ ਨੇ ਕਲੱਬ ਦੇ ਵਿੱਤੀ ਖਾਤਿਆਂ ਅਤੇ ਆਰਥਿਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਬੱਬਰ ਨੇ ਸਮਾਜ ਸੇਵੀ ਗਤੀਵਿਧੀਆਂ, ਭਵਿੱਖ ਦੇ ਪ੍ਰੋਜੈਕਟਾਂ ਅਤੇ ਰੋਟਰੀ ਦੀ ਵਿਸ਼ਵ ਪੱਧਰੀ ਪਹਿਚਾਣ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਜਾਰੀ ਸਾਲਾਨਾ ਕਲੰਡਰ ਅਨੁਸਾਰ ਹਰ ਮਹੀਨੇ ਸਮਾਜ ਸੇਵਾ ਦੇ ਪ੍ਰੋਜੈਕਟ ਉਲੀਕੇ ਜਾਣਗੇ। ਕਲੱਬ ਦੀ ਮਜ਼ਬੂਤੀ ਲਈ ਡਾਇਰੈਕਟਰ ਜੈਸਰਤ ਸਿੰਘ ਸੰਧੂ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਭੁਪਿੰਦਰ ਸਿੰਘ ਕਾਠਪਾਲ ਨੂੰ ਡਿਸਟ੍ਰਿਕਟ ਚੇਅਰਮੈਨ, ਵਿਕੀ ਨਿਖੰਜ ਸੀਨੀਅਰ ਮੀਤ ਪ੍ਰਧਾਨ, ਡਾ.ਧੀਰਜ ਵਾਟਸ ਮੀਤ ਪ੍ਰਧਾਨ, ਸਤਵੰਤ ਸਿੰਘ ਮਾਨ ਜੁਆਇੰਟ ਸਕੱਤਰ,ਭੂਸ਼ਨ ਲੂਣਾ ਜੁਆਇੰਟ ਫਾਈਨਾਂਸ ਸਕੱਤਰ,ਰੇਸ਼ਮ ਸਿੰਘ ਗਿੱਲ ਪਬਲਿਕ ਰਿਲੇਸ਼ਨ ਅਫ਼ਸਰ, ਜਸਪਾਲ ਸਿੰਘ ਦਰਗਨ ਨੂੰ ਪੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਲੱਬ ਵਿਚ ਦੋ ਨਵੇਂ ਮੈਂਬਰਾਂ ਗੋਰਾ ਖੇੜਾ ਅਤੇ ਮਲਕੀਤ ਸਿੰਘ (ਸੋਨੂੰ ਧਮੀਜਾ) ਦਾ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਅੰਤ ਵਿਚ ਸਮੂਹ ਮੈਂਬਰਾਂ ਨੇ ਰੋਟਰੀ ਦੇ ਸੇਵਾ, ਮਿੱਤਰਤਾ ਅਤੇ ਮਨੁੱਖਤਾ ਦੇ ਸਿਧਾਂਤਾਂ ’ਤੇ ਚੱਲਦਿਆਂ ਵੱਧ ਤੋਂ ਵੱਧ ਸਮਾਜ ਭਲਾਈ ਦੇ ਕਾਰਜ ਕਰਨ ਦਾ ਸੰਕਲਪ ਲਿਆ।
ਪਿਛਲੀ ਖ਼ਬਰ ਆਤਮ ਵੱਲਭ ਸਕੂਲ ’ਚ ਭਾਰਤ ਵਿਕਾਸ ਪਰਿਸ਼ਦ ਵਲੋਂ ਦੇਸ਼-ਭਗਤੀ ’ਤੇ ਆਧਾਰਿਤ ਸਮੂਹ ਨਾਚ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਰਾਸ਼ਨ ਵੰਡ ਸਮਾਗਮ ’ਚ 131 ਲੋੜਵੰਦ ਪਰਿਵਾਰਾਂ ਨੂੰ ਮਿਲੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।