ਆਤਮ ਵੱਲਭ ਸਕੂਲ ’ਚ ਭਾਰਤ ਵਿਕਾਸ ਪਰਿਸ਼ਦ ਵਲੋਂ ਦੇਸ਼-ਭਗਤੀ ’ਤੇ ਆਧਾਰਿਤ ਸਮੂਹ ਨਾਚ ਮੁਕਾਬਲਾ ਕਰਵਾਇਆ
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ‘ਸਭਿਆਚਾਰਕ ਵਿਕਾਸ ਮਹੀਨੇ’ ਤਹਿਤ ਸਥਾਨਕ ਆਤਮ ਵੱਲਭ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼-ਭਗਤੀ ਦੇ ਗੀਤਾਂ ’ਤੇ ਆਧਾਰਿਤ ਸਮੂਹ ਨਾਚ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਸਤਪਾਲ ਕ੍ਰਿਸ਼ਨ ਮੋਹਲ਼ਾ ਨੇ ਕੀਤੀ।
ਆਤਮ ਵੱਲਭ ਪਬਲਿਕ ਸਕੂਲ ਫ਼ਾਜ਼ਿਲਕਾ ਵਿਖੇ ਕਰਵਾਏ ਗਏ ਦੇਸ਼-ਭਗਤੀ ਨਾਚ ਮੁਕਾਬਲੇ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਸਨਮਾਨਿਤ ਕਰਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰ ਅਤੇ ਮੈਂਬਰ। ਅਜੀਤ ਤਸਵੀਰ
03-08-2026