08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਅਰੋੜਵੰਸ਼ ਸੇਵਾ ਦਲ ਵਲੋਂ ਟੀ . ਬੀ . ਮਰੀਜ਼ਾਂ ਨੂੰ ਵੰਡੀਆਂ ਗਈਆਂ ਪ੍ਰੋਟੀਨ ਰਾਸ਼ਨ ਕਿੱਟਾਂ

ਫ਼ਾਜ਼ਿਲਕਾ, 7 ਅਗਸਤ (ਦਵਿੰਦਰ ਪਾਲ ਸਿੰਘ)-ਅਰੋੜਵੰਸ਼ ਸੇਵਾ ਦਲ ਸੁਸਾਇਟੀ ਵਲੋਂ ਅਰੋੜਵੰਸ਼ ਭਵਨ ਫ਼ਾਜ਼ਿਲਕਾ ਵਿਖੇ ਪ੍ਰਧਾਨ ਸੁਰਿੰਦਰ ਅਹੂਜਾ ਦੀ ਅਗਵਾਈ ਹੇਠ ਸਮਾਜ ਭਲਾਈ ਕਾਰਜਾਂ ਤਹਿਤ 11 ਟੀ. ਬੀ.

ਅਜੀਤ ਡੈਸਕ 08-08-2026
ਫ਼ਾਜ਼ਿਲਕਾ, 7 ਅਗਸਤ (ਦਵਿੰਦਰ ਪਾਲ ਸਿੰਘ)-ਅਰੋੜਵੰਸ਼ ਸੇਵਾ ਦਲ ਸੁਸਾਇਟੀ ਵਲੋਂ ਅਰੋੜਵੰਸ਼ ਭਵਨ ਫ਼ਾਜ਼ਿਲਕਾ ਵਿਖੇ ਪ੍ਰਧਾਨ ਸੁਰਿੰਦਰ ਅਹੂਜਾ ਦੀ ਅਗਵਾਈ ਹੇਠ ਸਮਾਜ ਭਲਾਈ ਕਾਰਜਾਂ ਤਹਿਤ 11 ਟੀ.ਬੀ. ਮਰੀਜ਼ਾਂ ਨੂੰ ਅਗਸਤ ਮਹੀਨੇ ਦੀਆਂ ਪ੍ਰੋਟੀਨ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਹ ਪ੍ਰੋਜੈਕਟ ਸਿਵਲ ਸਰਜਨ ਡਾ. ਕਵਿਤਾ ਸਿੰਘ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ.ਨੀਲੂ ਚੁੱਘ ਦੇ ਮਾਰਗਦਰਸ਼ਨ ਹੇਠ ਚਲਾਇਆ ਜਾ ਰਿਹਾ ਹੈ। ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਅਹੂਜਾ ਨੇ ਦੱਸਿਆ ਕਿ ਮਈ ਮਹੀਨੇ ਤੋਂ ਸ਼ੁਰੂ ਕੀਤੀ ਗਈ ਇਹ 6 ਮਹੀਨਿਆਂ ਦੀ ਮੁਹਿੰਮ ਨਿਰੰਤਰ ਜਾਰੀ ਹੈ, ਜਿਸ ਦਾ ਮੁੱਖ ਮਕਸਦ ਟੀ.ਬੀ.ਮਰੀਜ਼ਾਂ ਨੂੰ ਚੰਗੀ ਖ਼ੁਰਾਕ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਅੱਗੇ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖੇਗੀ। ਇਸ ਮੌਕੇ ਸੋਸਾਇਟੀ ਦੇ ਸਕੱਤਰ ਰਵੀ ਭੂਸ਼ਨ ਡੋਡਾ, ਵਿਜੇ ਵਡੇਰਾ, ਕੰਵਲ ਕਿਸ਼ੋਰ ਗਰੋਵਰ, ਸੁਨੀਲ ਰਾਣਾ, ਸੁਭਾਸ਼ ਦਹੂਜਾ, ਕੇਵਲ ਕ੍ਰਿਸ਼ਨ ਅਹੂਜਾ ਅਤੇ ਸਿਵਲ ਹਸਪਤਾਲ ਤੋਂ ਪਰਮਿੰਦਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਖੇਤ ’ਚੋਂ 66 ਕੇ.ਵੀ.ਪਾਵਰ ਲਾਈਨ ਦਾ ਪੋਲ ਹਟਾਉਣ ਦੇ ਹਾਈ ਕੋਰਟ ਵਲੋਂ ਹੁਕਮ ਅਗਲੀ ਖ਼ਬਰ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਅਮਨਦੀਪ ਹਸਪਤਾਲ ਨੇ ਟ੍ਰੈਫਿਕ ਪੁਲਿਸ ਨੂੰ ਸੌਂਪੇ ਬੈਰੀਕੇਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।